ਭਾਰਤ ‘ਚ ਮੰਕੀਪੌਕਸ ਦੇ 2 ਮਰੀਜ਼ ਮਿਲੇ, ਪੜ੍ਹੋ ਇਹ ਬਿਮਾਰੀ ਕਿਵੇਂ ਫੈਲਦੀ ਹੈ

0
1018

ਚੰਡੀਗੜ੍ਹ | ਭਾਰਤ ਦੇ ਕੇਰਲ ਤੋਂ ਮੰਕੀਪੌਕਸ ਬਿਮਾਰੀ ਦੇ 2 ਕੇਸ ਮਿਲੇ ਹਨ। ਇਹ ਕਨਫਰਮ ਹੋ ਗਿਆ ਹੈ ਕਿ ਉਹ ਮੰਕੀਪਾਕਸ ਬਿਮਾਰੀ ਨਾਲ ਪੀੜਤ ਹਨ। ਚੰਡੀਗੜ੍ਹ ਪ੍ਰਸਾਸ਼ਨ ਵੀ ਮੰਕੀਪੌਕਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਪ੍ਰਸਾਸ਼ਨ ਦੁਆਰਾ ਲੋਕਾਂ ਨੂੰ ਤਸਵੀਰਾਂ ਦਿਖਾ ਕੇ ਇਸ ਬਿਮਾਰੀ ਬਾਰੇ ਦੱਸਿਆ ਜਾ ਰਿਹਾ ਹੈ।

ਅੱਖਾਂ ਵਿੱਚ ਦਰਦ ਜਾਂ ਧੁੰਦਲੀ ਨਜ਼ਰ, ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ, ਬੇਹੋਸ਼ ਹੋਣਾ, ਪਿਸ਼ਾਬ ਵਿੱਚ ਕਮੀ, ਬੁਖਾਰ, ਸਰੀਰ ਉੱਤੇ ਲਾਲ ਧੱਫੜ, ਸਿਰ ਦਰਦ ਤੇ ਇਸ ਵਿੱਚ ਮਾਸਪੇਸ਼ੀਆਂ ਵਿੱਚ ਦਰਦ, ਸੁੱਕਾ ਗਲਾ ਜਾਂ ਬਲਗਮ ਮੰਕੀਪੌਕਸ ਦੇ ਲੱਛਣ ਹਨ। ਜੇਕਰ ਤੁਹਾਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਬਿਮਾਰੀ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਲੱਗਦੀ ਹੈ। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਨਾਲ ਸੈਕਸ ਕਰਨਾ, ਉਹਦੇ ਕੱਪੜੇ ਪਾਉਣਾ, ਜੁਕਾਮ ਤੇ ਸਾਹ ਨਾਲ ਫੈਲਦੀ ਹੈ। ਮੰਕੀਪੌਕਸ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਬੀਮਾਰੀਆਂ ਹਨ ਅਤੇ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ।