ਭਾਖੜਾ ਨਹਿਰ ‘ਚ ਸਵਿੱਫਟ ਡਿੱਗਣ ਨਾਲ 2 ਦੀ ਮੌਤ

0
5265

ਹਰਿਆਣਾ | ਸਿਰਸਾ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ । ਹਾਦਸਾ ਥਾਣਾ ਖੇਤਰ ਦੇ ਪਿੰਡ ਮੌਜਗੜ੍ਹ ਨੇੜੇ ਵਾਪਰਿਆ । ਜਿੱਥੇ ਇੱਕ ਸਵਿਫਟ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ 2 ਜਣਿਆਂ ਦੀ ਮੌਤ ਹੋ ਗਈ । ਰਾਤੀਂ ਨਹਿਰ ‘ਚ ਡਿੱਗੀ ਕਾਰ ਨੂੰ ਦੇਖ ਕੇ ਪਿੰਡ ਵਾਸੀਆਂ ਨੇ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ ।

ਪੁਲਿਸ ਨੇ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹਲਾਸ਼ਾਂ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਡੱਬਵਾਲੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ । ਮ੍ਰਿਤਕਾਂ ਦੀ ਪਛਾਣ ਪਰਵਿੰਦਰ ਵਾਸੀ ਗੋਰੀਵਾਲਾ ਅਤੇ ਜਸਵਿੰਦਰ ਵਾਸੀ ਮੱਟਦਾਦੂ ਦੇ ਤੌਰ ‘ਤੇ ਹੋਈ ਹੈ । ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।