ਇਨੋਵਾ ਤੇ ਸਵਿਫਟ ਵਿਚਾਲੇ ਭਿਆਨਕ ਟੱਕਰ ‘ਚ 2 ਵਿਅਕਤੀਆਂ ਦੀ ਮੌਤ, 4 ਸੀਰੀਅਸ

0
808

ਜਲੰਧਰ | ਜੰਡਿਆਲਾ ਰੋਡ ‘ਤੇ ਪੈਂਦੇ ਪਿੰਡ ਸਰੀਂਹ ਨੇੜੇ ਅੱਜ ਸਵੇਰੇ ਇਨੋਵਾ ਤੇ ਸਵਿਫਟ ਵਿਚਾਲੇ ਟੱਕਰ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 4 ਜਣੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਵੀ ਸੀਰੀਅਸ ਦਁਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਉਤੇ ਪੁਲਿਸ ਪੁਁਜ ਗਈ। ਜ਼ਖਮੀਆਂ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ ਤੇ ਸਤਿੰਦਰ ਸਿੰਘ ਵਾਸੀ ਪਿੰਡ ਟਾਹਲੀ ਵਜੋਂ ਹੋਈ ਹੈ।

ਜ਼ਖ਼ਮੀਆਂ ਵਿਚੋਂ 3 ਦੀ ਪਛਾਣ ਬਲਜਿੰਦਰ ਕੌਰ, ਅਮਰਜੀਤ ਕੌਰ, ਨਿਮਰਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਇਕ ਅਣਪਛਾਤੀ ਨੂੰ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਲਾਜ ਲਈ ਜਲੰਧਰ ਭੇਜਿਆ ਗਿਆ । ਥਾਣਾ ਸਦਰ ਦੇ SHO ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਜਾਰੀ ਹੈ।