ਦੀਵਾਲੀ ਦੀ ਰਾਤ 2 ਦੋਸਤਾਂ ਨੂੰ ਖਿਚ ਕੇ ਲੈ ਗਈ ਮੌਤ, ਮਾਮਲਾ ਜਾਣ ਕੇ ਉਡ ਜਾਣਗੇ ਹੋਸ਼

0
426

ਬਟਾਲਾ, 1 ਨਵੰਬਰ | ਡੇਰਾ ਬਾਬਾ ਨਾਨਕ ਰੋਡ ‘ਤੇ ਧਰਮਕੋਟ ਨੇੜੇ ਵਾਪਰੇ ਭਿਆਨਕ ਹਾਦਸੇ ਕਾਰਨ ਦੋ ਘਰਾਂ ਦੇ ਦੀਵੇ ਬੁਝ ਗਏ ਅਤੇ ਦੀਵਾਲੀ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਇਸ ਹਾਦਸੇ ਵਿਚ ਮਾਰੇ ਗਏ ਲਵਪ੍ਰੀਤ ਸਿੰਘ ਅਤੇ ਵਿਜੇ ਕੁਮਾਰ ਦੋਵੇਂ ਪੱਕੇ ਦੋਸਤ ਸਨ। ਮ੍ਰਿਤਕ ਵਿਜੇ ਕੁਮਾਰ (ਉਮਰ 18) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦਾ ਲੜਕਾ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਉਸ ਦੇ ਘਰ ਛੱਡਣ ਲਈ ਮੋਟਰਸਾਈਕਲ ‘ਤੇ ਗਿਆ ਸੀ ਕਿ ਰਸਤੇ ‘ਚ ਲਵਪ੍ਰੀਤ ਸਿੰਘ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ ਲਵਪ੍ਰੀਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਸ ਲਈ ਵਿਜੇ ਕੁਮਾਰ ਆਪਣੇ ਮੋਟਰਸਾਈਕਲ ‘ਤੇ ਲਵਪ੍ਰੀਤ ਸਿੰਘ ਨੂੰ ਪਿੰਡ ਛੱਡਣ ਜਾ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਸੀ। ਦੋਹਾਂ ਨੂੰ ਰਸਤੇ ਵਿਚ ਮੌਤ ਨੇ ਘੇਰ ਲਿਆ। ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਜੇ ਕੁਮਾਰ ਅਜੇ ਅਣਵਿਆਹਿਆ ਸੀ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੱਚੇ ਸਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)