ਗੋਲਡੀ ਬਰਾੜ ਦੇ ਨਾਂ ’ਤੇ 30 ਲੱਖ ਦੀ ਫਿਰੌਤੀ ਲੈਣ ਆਏ 2 ਫਰਜ਼ੀ ਗੈਂਗਸਟਰ ਗ੍ਰਿਫਤਾਰ

0
287

ਚੰਡੀਗੜ੍ਹ | ਮੁਹਾਲੀ ‘ਚ 2 ਫਰਜ਼ੀ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ। ਦੋਵੇਂ ਆਰੋਪੀ ਗੋਲਡੀ ਬਰਾੜ ਦੇ ਨਾਂ ’ਤੇ ਫਿਰੌਤੀ ਮੰਗਦੇ ਸੀ ਤੇ ਗੈਂਗਸਟਰ 30 ਲੱਖ ਦੀ ਫਿਰੌਤੀ ਲੈਣ ਲਈ ਆਏ ਸੀ, ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ।


ਮੁਹਾਲੀ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਵੱਡੀ ਸਫਲਤਾ ਮਿਲੀ ਹੈ। ਟੀਮ ਨੇ ਇਨ੍ਹਾਂ ਨੂੰ ਵੇਰਕਾ ਚੌਕ ਤੋਂ ਫੜਿਆ। ਇਕ ਮੁਲਜ਼ਮ ਚੰਡੀਗੜ੍ਹ ਦੇ ਮਲੋਆ ਅਤੇ ਇਕ ਸ੍ਰੀ ਅਨੰਦਪੁਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ।