ਕੋਰੋਨਾ : ਬੀਐਸਐਫ ਦੇ 2 ਜਵਾਨ ਕੁਆਰੰਟਾਇਨ, ਅਟਾਰੀ ਰਾਹੀਂ ਪਾਕਿਸਤਾਨ ਗਏ 5 ਲੋਕਾਂ ‘ਚੋਂ 2 ਨੂੰ ਕੋਰੋਨਾ ਪਾਜ਼ੀਟਿਵ

    0
    556

    ਅਮ੍ਰਿਤਸਰ. ਕੋਰੋਨਾਵਾਇਰਸ ਕਾਰਨ ਜਿੱਥੇ ਪੂਰਾ ਦੇਸ਼ ਲੌਕਡਾਉਨ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਸਾਵਧਾਨੀ ਵਜੋਂ ਸਾਰੀਆਂ ਜ਼ਮੀਨੀ ਸਰਹੱਦਾਂ ਬੰਦ ਕੀਤੀਆਂ ਗਈਆਂ ਹਨ। ਇਸ ਦੌਰਾਨ ਖਾਸ ਪਰਮਿਸ਼ਨ ਲੈ ਕੇ 5 ਵਿਅਕਤੀ ਭਾਰਤ ਤੋਂ ਪਾਕਿਸਤਾਨ ਗਏ ਸਨ। ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਦੇ ਕੋਰੋਨਾ ਪਾਜੀਟਿਵ ਹੋਣ ਦੀ ਖਬਰ ਹੈ। ਕੋਰੋਨਾ ਦੋਵਾਂ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਇਹਨਾਂ ਦੇ ਸੰਪਰਕ ਵਿੱਚ ਆਏ ਭਾਰਤ ਦੇ 2 ਬੀਐਸਐਫ ਦੇ ਜਵਾਨਾਂ ਨੂੰ ਕਵਾਰੰਟਾਇਨ ਭੇਜ ਦਿਤਾ ਗਿਆ ਹੈ।

    ਇਹ 5 ਵਿਅਕਤੀ 29 ਮਾਰਚ ਨੂੰ ਅਟਾਰੀ ਵਾਹਗਾ ਬਾਰਡਰ ਤੋਂ ਪਾਕਿਸਤਾਨ ਗਏ ਸਨ। ਪਾਕਿਸਤਾਨ ਦੇ ਅਧਿਕਾਰੀਆਂ ਨੇ ਇਸ ਸਬੰਧੀ ਸਰਹੱਦ ‘ਤੇ ਰਿਪੋਰਟ ਕੀਤੀ ਹੈ।

    ਭਾਰਤ ਵਿੱਚ ਦੋਵਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਹੋ ਰਹੀ ਹੈ। ਉਧਰ ਪਾਕਿਸਤਾਨੀ ਰੇਂਜਰਾਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਇਸੇ ਦੌਰਾਨ ਬੀਐਸਐਫ ਦੇ ਦੋ ਕਾਂਸਟੇਬਲ ਜਿਨ੍ਹਾਂ ਨੇ 5 ਵਿਅਕਤੀਆਂ ਦੇ ਕਾਗਜ਼ ਚੈੱਕ ਕੀਤੇ ਸਨ, ਨੂੰ ਕੁਆਰੰਟਾਇਨ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਪਾਕਿਸਤਾਨ ਤੋਂ ਦਿਲ ਦਾ ਇਲਾਜ ਕਰਵਾਉਣ ਆਏ ਸਨ। ਜਿਨ੍ਹਾਂ ਨੂੰ ਕੋਰੋਨਾ ਕਾਰਨ ਬਿਨਾਂ ਆਪ੍ਰੇਸ਼ਨ ਦੇ ਪਾਕਿਸਤਾਨ ਵਾਪਸ ਪਰਤਣਾ ਪਿਆ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।