ਨੈਸ਼ਨਲ ਚੈਂਪੀਅਨਸ਼ਿਪ ਗੋਆ ‘ਚ ਬਟਾਲਾ ਦੇ 2 ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ, ਘਰ ਵਾਪਸੀ ‘ਤੇ ਹੋਇਆ ਭਰਵਾਂ ਸਵਾਗਤ

0
3686

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਰਹਿਣ ਵਾਲੇ 2 ਖਿਡਾਰੀ ਗੁਰਅੰਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਜਿਨ੍ਹਾਂ ਨੇ ਦੇਸ਼ ਸਮੇਤ ਬਟਾਲਾ ਦਾ ਨਾਂ ਰੌਸ਼ਨ ਕਰਦਿਆਂ ਨੈਸ਼ਨਲ ਚੈਂਪੀਅਨਸ਼ਿਪ ਜੋ ਗੋਆ ਵਿੱਚ ਹੋਈ, ‘ਚ ਹਿੱਸਾ ਲੈਂਦਿਆਂ ਕਿੱਕ ਬਾਕਸਿੰਗ ਵਿੱਚ ਗੋਲਡ ਮੈਡਲ ਜਿੱਤਿਆ। ਇਹ ਦੋਵੇਂ ਗੋਲਡ ਮੈਡਲਿਸਟ ਖਿਡਾਰੀ ਅੱਜ ਜਦੋਂ ਵਾਪਸ ਬਟਾਲਾ ਪਹੁੰਚੇ ਤਾਂ ਬਟਾਲਾ ਵਾਸੀਆਂ ਨੇ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਇਨ੍ਹਾਂ ਖਿਡਾਰੀਆਂ ਦੇ ਚਿਹਰਿਆਂ ਤੋਂ ਉਨ੍ਹਾਂ ਦੀ ਜਿੱਤ ਅਤੇ ਉਨ੍ਹਾਂ ਦੇ ਕੀਤੇ ਸਵਾਗਤ ਦੀ ਖੁਸ਼ੀ ਸਾਫ ਤੌਰ ‘ਤੇ ਝਲਕਦੀ ਨਜ਼ਰ ਆ ਰਹੀ ਸੀ। ਜੇਤੂ ਖਿਡਾਰੀਆਂ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਨੈਸ਼ਨਲ ਖੇਡਾਂ ‘ਚੋਂ ਗੋਲਡ ਮੈਡਲ ਜਿੱਤ ਸਕੇ ਹਨ।

ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਪਰਮਾਤਮਾ, ਪਰਿਵਾਰ ਅਤੇ ਕੋਚ ਦਾ ਆਸ਼ੀਰਵਾਦ ਹੈ। ਅੱਜ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਕੋਚ ਦੀ ਮਿਹਨਤ ਰੰਗ ਲਿਆਈ ਹੈ ਅਤੇ ਹੁਣ ਉਨ੍ਹਾਂ ਦਾ ਨਿਸ਼ਾਨਾ ਦੇਸ਼ ਲਈ ਹੋਰ ਉੱਚੇ ਮੁਕਾਮ ਹਾਸਲ ਕਰਨ ਦਾ ਹੈ।

ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੇ ਪੁੱਤਰਾਂ ਦੀ ਇਸ ਪ੍ਰਾਪਤੀ ਉਤੇ ਖੁਸ਼ੀ ਜਤਾਈ ਅਤੇ ਨਾਲ ਹੀ ਬਟਾਲਾ ਵਾਸੀਆਂ ਵੱਲੋਂ ਕੀਤੇ ਸਵਾਗਤ ਲਈ ਧੰਨਵਾਦ ਕੀਤਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)