ਸੂਬੇ ‘ਚ 24 ਘੰਟਿਆਂ ਚ 1946 ਨਵੇਂ ਮਰੀਜ਼, ਅੰਕੜਾ 63 ਹਜ਼ਾਰ ਤੋਂ ਪਾਰ

0
564

ਚੰਡੀਗੜ੍ਹ . ਅੱਜ ਪੰਜਾਬ ‘ਚ 1946 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 63473 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 45455 ਮਰੀਜ਼ ਠੀਕ ਹੋ ਚੁੱਕੇ, ਬਾਕੀ 16156 ਮਰੀਜ ਇਲਾਜ਼ ਅਧੀਨ ਹਨ। ਪੀੜਤ 571 ਮਰੀਜ਼ ਆਕਸੀਜਨ ਅਤੇ 71 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 261, ਬਠਿੰਡਾ 168, ਲੁਧਿਆਣਾ 161, ਪਟਿਆਲਾ ਤੋਂ 150 ਤੇ ਮੋਹਾਲੀ ਤੋਂ 154 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1862 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 54 ਮੌਤਾਂ ‘ਚ 5 ਅੰਮ੍ਰਿਤਸਰ, 8 ਪਟਿਆਲਾ, 13 ਲੁਧਿਆਣਾ, 3 ਜਲੰਧਰ, 1 ਬਰਨਾਲਾ, 3 ਮੋਗਾ, 3 ਬਠਿੰਡਾ, 3 ਫਰੀਦਕੋਟ, 1 ਫਿਰੋਜ਼ਪੁਰ, 1 ਗੁਰਦਾਸਪੁਰ, 2 ਹੁਸ਼ਿਆਰਪੁਰ, 2 ਪਠਾਨਕੋਟ, 2 ਮੁਕਤਸਰ, 1 ਤਰਨਤਾਰਨ, 6 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 41 ਲੱਖ, 60 ਹਜ਼ਾਰ, 493 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 32 ਲੱਖ , 19 ਹਜ਼ਾਰ, 750 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 71120 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 71 ਲੱਖ, 48 ਹਜ਼ਾਰ, 915 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 92 ਲੱਖ, 63 ਹਜ਼ਾਰ, 943 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 84 ਹਜ਼ਾਰ, 959 ਲੋਕਾਂ ਦੀ ਜਾਨ ਜਾ ਚੁੱਕੀ ਹੈ।