ਚੰਡੀਗੜ੍ਹ . ਅੱਜ ਪੰਜਾਬ ‘ਚ 1930 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 107096 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 84025 ਮਰੀਜ਼ ਠੀਕ ਹੋ ਚੁੱਕੇ, ਬਾਕੀ 19937 ਮਰੀਜ ਇਲਾਜ਼ ਅਧੀਨ ਹਨ। ਅੱਜ 2550 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 435 ਮਰੀਜ਼ ਆਕਸੀਜਨ ਅਤੇ 73 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 256, ਅੰਮ੍ਰਿਤਸਰ 176, ਲੁਧਿਆਣਾ ਤੋਂ 171, ਬਠਿੰਡਾ ਤੋਂ 163 ਤੇ ਮੋਹਾਲੀ ਤੋਂ 160 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 3134 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 68 ਮੌਤਾਂ ‘ਚ 11 ਅੰਮ੍ਰਿਤਸਰ, 3 ਮੋਹਾਲੀ, 3 ਫਾਜ਼ਿਲਕਾ, 7 ਲੁਧਿਆਣਾ, 6 ਬਠਿੰਡਾ, 6 ਜਲੰਧਰ, 5 ਪਟਿਆਲਾ, 3 ਸੰਗਰੂਰ, 2 ਰੋਪੜ, 2 ਤਰਨਤਾਰਨ, 1 ਗੁਰਦਾਸਪੁਰ, 1 ਪਠਾਨਕੋਟ, 1 ਫਤਿਹਗੜ੍ਹ ਸਾਹਿਬ, 8 ਹੁਸ਼ਿਆਰਪੁਰ, 2 ਫਿਰੋਜ਼ਪੁਰ, 2 ਮੋਗਾ, 2 ਮੁਕਤਸਰ, 3 ਨਵਾਂ ਸ਼ਹਿਰ ਤੋਂ ਰਿਪੋਰਟ ਹੋਈਆਂ ਹਨ।
ਭਾਰਤ ‘ਚ ਹੁਣ ਤੱਕ 58 ਲੱਖ, 43 ਹਜ਼ਾਰ, 349 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 47 ਲੱਖ , 79 ਹਜ਼ਾਰ, 658 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 92587 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ ‘ਚ 3 ਕਰੋੜ, 25 ਲੱਖ, 9 ਹਜ਼ਾਰ, 47 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 39 ਲੱਖ, 95 ਹਜ਼ਾਰ, 234 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 89 ਹਜ਼ਾਰ, 275 ਲੋਕਾਂ ਦੀ ਜਾਨ ਜਾ ਚੁੱਕੀ ਹੈ।






































