ਜਲੰਧਰ . ਜ਼ਿਲ੍ਹੇ ਵਿਚ ਬੁੱਧਵਾਰ ਨੂੰ 73 ਕੇਸ ਆਉਣ ਦੇ ਨਾਲ ਹੁਣ ਕਈ ਨਵੇਂ ਇਲਾਕਿਆਂ ਨੂੰ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ। ਭੋਗਪੁਰ ਵਿਚ 22 ਕੇਸ ਆਉਣ ਨਾਲ ਦਸਮੇਸ਼ ਨਗਰ ਨੂੰ ਕੰਟੇਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ।
ਭੋਗਪੁਰ ਦੀ ਰਹਿਣ ਵਾਲੀ ਨਿਤੀ ਸੋਨੀ ਦੀ ਰਿਪੋਰਟ ਤਿੰਨ ਦਿਨ ਪਹਿਲਾਂ ਪਾਜ਼ੀਟਿਵ ਆਈ ਸੀ। ਹੁਣ ਨਿਤੀ ਦੇ ਪੇਕੇ ਤੇ ਸਹੁਰੇ ਦੇ 18 ਮੈਂਬਰ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਦੋਵਾਂ ਪਾਸਿਆ ਇਕ ਬੱਚੇ ਨੂੰ ਛੱਡ ਕੇ ਸਾਰਾ ਪਰਿਵਾਰ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ।
ਦੱਸ ਦਈਏ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਰਹਿੰਦੇ ਹਰ ਘਰ ਦੇ ਹਰ ਇਕ ਵਿਅਕਤੀ ਦਾ ਕੋਰੋਨਾ ਟੈਸਟ ਹੋਵੇਗਾ।
ਸ਼ਹਿਰ ਦੇ ਕੰਟੇਨਮੈਂਟ ਜੋਨ
- ਬੱਬੂ ਬਾਬੇ ਵਾਲੀ ਗਲੀ (ਭਾਰਗੋ ਕੈਪ)
- ਫਤਿਹਪੁਰੀ (ਕਿਸ਼ਨਪੁਰਾ)
- ਮਕਦੂਮਪੁਰਾ
ਰੂਰਲ ਦੇ ਕੰਟੇਨਮੈਂਟ ਜੋਨ
- ਭੋਗਪੁਰ (ਦਸਮੇਸ਼ ਨਗਰ)
- ਅਮਰ ਨਗਰ (ਕਰਤਾਰਪੁਰ)
- ਰੋਜ ਪਾਰਕ (ਕਰਤਾਰਪੁਰ)
- ਸਮਰਾਏ ਜੰਡਿਆਲਾ
ਸ਼ਹਿਰ ਦੇ ਮਾਈਕ੍ਰੋ ਕੰਟੇਨਮੈਂਟ ਜੋਨ
- ਰਾਮ ਨਗਰ (ਇੰਡਸਟਰੀਅਲ ਏਰਿਆ)
- ਸੰਤ ਨਗਰ
- ਨੇੜੇ ਦੁਖ ਨਿਵਾਰਨ ਗੁਰੂਦੁਆਰਾ (ਲੰਮਾ ਪਿੰਡ)
- ਉੱਚਾ ਸੁਰਾਜ ਗੰਜ
- ਸੰਜੇ ਗਾਂਧੀ ਨਗਰ
- ਠਾਕੁਰ ਕਾਲੋਨੀ
- ਅਟਵਾਲ ਹਾਊਸ
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਇਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ https://bit.ly/3djfXet ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ।
(Sponsored : ਸਸਤੇ ਬੈਗ ਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)