ਮਾਤਾ-ਪਿਤਾ ਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕਦਿਆਂ ਘਰ ‘ਚ ਵੜ ਕੇ 16 ਸਾਲਾ ਕੁੜੀ ਦੀ ਲੁੱਟੀ ਇੱਜ਼ਤ

0
1130

ਜਲੰਧਰ | ਥਾਣਾ ਸਦਰ ਦੀ ਪੁਲਿਸ ਚੌਕੀ ਜੰਡਿਆਲਾ ਅਧੀਨ ਪੈਂਦੇ ਇਕ ਪਿੰਡ ‘ਚ 16 ਸਾਲਾ ਕੁੜੀ ਨਾਲ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਬਿਆਨਾਂ ‘ਤੇ ਆਰੋਪੀ ਕੁਲਵਿੰਦਰ ਸਿੰਘ ਕਾਕਾ ਵਾਸੀ ਪਿੰਡ ਥਾਬਲਕੇ ਖਿਲਾਫ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ASI ਹਰਪਾਲ ਸਿੰਘ ਨੇ ਦੱਸਿਆ ਕਿ ਕੁੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ 21 ਅਗਸਤ ਨੂੰ ਉਸ ਦੇ ਮਾਤਾ-ਪਿਤਾ ਰੱਖੜੀ ਦੇ ਤਿਉਹਾਰ ਸਬੰਧੀ ਰਿਸ਼ਤੇਦਾਰੀ ‘ਚ ਗਏ ਹੋਏ ਸਨ। ਇਸ ਦੌਰਾਨ ਆਰੋਪੀ ਨੇ ਉਨ੍ਹਾਂ ਦੇ ਘਰ ਵੜ ਕੇ ਉਸ ਦੀ ਭੈਣ ਨੂੰ ਦੁਕਾਨ ‘ਤੇ ਭੇਜ ਦਿੱਤਾ। ਬਾਅਦ ਵਿੱਚ ਉਸ ਨੇ ਮੇਰਾ ਬਲਾਤਕਾਰ ਕੀਤਾ।

ਆਰੋਪੀ ਦੇ ਫਰਾਰ ਹੋਣ ਤੋਂ ਬਾਅਦ ਪੀੜਤਾ ਨੇ ਪੂਰੀ ਗੱਲ ਆਪਣੀ ਭੈਣ ਨੂੰ ਦੱਸੀ। ASI ਨੇ ਕਿਹਾ ਕਿ ਪੀੜਤਾ ਦਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ ਹੈ। ਆਰੋਪੀ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।