ਦੁਬਈ ‘ਚ ਫਸੇ 14 ਨੌਜਵਾਨ ਪੰਜਾਬ ਪਰਤੇ, ਪੜੋ ਕੀ ਭਾਣਾ ਵਰਤਿਆ ਦੁਬਈ ‘ਚ ਇਹਨਾਂ ਨਾਲ

    0
    603

    ਅਮ੍ਰਿਤਸਰ. ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ 14 ਪੰਜਾਬੀ ਨੌਜਵਾਨ ਵਾਪਸ ਪਰਤੇ ਹਨ। ਇਹਨਾਂ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਹੈ। ਇਹਨਾਂ ਨੇ ਕਰੀਬ 6 ਮਹੀਨੇ ਉੱਥੇ ਕੰਮ ਕੀਤਾ। ਪਰ ਕੁੱਝ ਵੀ ਕਮਾਇਆ ਨਹੀਂ। ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਦੀ ਕੋਸ਼ਿਸ਼ ਸਦਕਾ ਹੁਣ ਇਹ 14 ਨੌਜਵਾਨ ਪੰਜਾਬ ਪਰਤੇ ਹਨ।

    ਉਬਰਾਏ ਖੁਦ ਇਨ੍ਹਾਂ 14 ਨੌਜਵਾਨਾਂ ਨੂੰ ਭਾਰਤੀ ਸਮੇਂ ਦੇ ਮੁਤਾਬਕ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲੈ ਕੇ ਪਹੁੰਚੇ। ਇਨ੍ਹਾਂ ਨੌਜਵਾਨਾਂ ਮੁਤਾਬਕ ਏਜੰਟ ਅਤੇ ਕੰਪਨੀ ਦੇ ਮਾਲਕ ਨੇ ਉਹਨਾਂ ਤੋਂ ਕੰਮ ਤਾਂ ਕਰਵਾਇਆ ਪਰ ਤਨਖਾਹ ਤੋਂ ਵੀ ਵਾਂਝਾ ਰੱਖਿਆ। ਜਿਸ ਕਾਰਨ ਉਹ ਉੱਥੇ ਸੜ੍ਹਕ ਉੱਤੇ ਆ ਗਏ ਸਨ। ਐੱਸਪੀਐੱਸ ਉਬਰਾਏ ਨੇ ਪਹਿਲਾਂ ਇਹਨਾਂ ਨੌਜਵਾਨਾਂ ਨੂੰ ਦੁਬਈ ‘ਚ ਰਹਿਣ ਦਾ ਆਸਰਾ ਦਿੱਤਾ ਅਤੇ ਫਿਰ ਉਹਨਾਂ ਦੇ ਕਾਗਜ਼ ਪੱਤਰ ਪੂਰੇ ਕਰਵਾ ਕੇ ਟਿਕਟਾਂ ਦੇ ਕੇ ਮੁੜ ਪੰਜਾਬ ਲਿਆਂਦਾ ਹੈ।

    ਠੱਗੀ ਹੋਣ ਦਾ ਇਲਜ਼ਾਮ ਲਾਉਣ ਵਾਲੇ 29 ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬੀ ਹਨ। ਇਹ ਸਾਰੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਇੱਕ ਸਿਕਊਰਿਟੀ ਏਜੰਸੀ ਵਿੱਚ ਕੰਮ ਕਰਨ ਗਏ ਸਨ। ਕੰਮ ਮਿਲਿਆ ਵੀ ਪਰ ਤਨਖ਼ਾਹ ਨਹੀਂ। ਆਖ਼ਰਕਾਰ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਕੇ ਫਰਾਰ ਹੋ ਗਿਆ ਅਤੇ ਇਹ ਨੌਜਵਾਨ ਸੜਕ ਉੱਤੇ ਆ ਗਏ।ਓਬਰਾਏ ਮੁਤਾਬਕ ਪੈਸੇ ਨਾ ਹੋਣ ਕਾਰਨ, ਜਿਸ ਥਾਂ ਉੱਤੇ ਇਹ ਨੌਜਵਾਨ ਰਹਿੰਦੇ ਸਨ, ਉੱਥੋਂ ਵੀ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਫਿਰ ਇਹ ਨੌਜਵਾਨ ਦੁਬਈ ਦੇ ਗੁਰੂ ਘਰ ਪਹੁੰਚੇ ਪਰ ਉੱਥੇ ਵੀ ਇਹਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

    ਓਬਰਾਏ ਨੇ ਦੱਸਿਆ ਕਿ ਪਾਸਪੋਰਟ ਚੈੱਕ ਕਰਨ ਮਗਰੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਅੱਠ ਦੇ ਪਾਸਪੋਰਟ ਠੀਕ ਸਨ ਅਤੇ ਇਨ੍ਹਾਂ ਨੂੰ 22 ਫਰਵਰੀ ਨੂੰ ਦੇਸ ਵਾਪਸੀ ਕਰਵਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋ ਹੋਰ ਨੌਜਵਾਨ ਦੇਸ਼ ਵਾਪਸ ਆ ਗਏ। ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ 14 ਨੌਜਵਾਨ ਅੱਜ ਮੇਰੇ ਨਾਲ ਦੇਸ਼ ਵਾਪਸੀ ਕਰ ਰਹੇ ਹਨ। ਬਾਕੀ ਬਚੇ ਪੰਜ ਨੌਜਵਾਨ ਆਉਣ ਵਾਲੇ ਦਿਨਾਂ ਵਿੱਚ ਵਾਪਸ ਆਉਣਗੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।