ਅੰਮ੍ਰਿਤਸਰ . ਪੰਜਾਬ ਵਿਚ ਕੋਰੋਨਾ ਪ੍ਰਕੋਪ ਵੀ ਜਾਰੀ ਹੈ ਉਥੇ ਹੀ ਕੋਰੋਨਾ ਨਾਲ ਮਾਰਨ ਵਾਲਿਆ ਦੀ ਗਿਣਤੀ ਵਿਚ ਲਗਾਤਰ ਵਾਧਾ ਹੋ ਰਿਹਾ ਹੈ।ਅੰਮ੍ਰਿਤਸਰ ਵਿਚ ਕੋਰੋਨਾ ਨਾਲ ਬਜੁਰਗ ਮਹਿਲਾ 62 ਸਾਲਾ ਦੀ ਮੌਤ ਹੋ ਗਈ ਹੈ। ਇਹ ਮਹਿਲਾ ਅੰਮ੍ਰਿਤਸਰ ਦੇ ਨਵਾ ਕੋਟ ਇਲਾਕੇ ਦੀ ਰਹਿਣ ਵਾਲੀ ਹੈ।ਇਹ ਮਹਿਲਾ 9 ਤਾਰੀਖ ਨੂੰ ਹਸਪਤਾਲ ਭਰਤੀ ਹੋਈ ਸੀ ਇਸ ਦੀ ਹਾਲਤ ਗੰਭੀਰ ਹੋਣ ਕਰਕੇ ਇਸ ਨੂੰ ਵੈਟੀਲੇਂਟਰ ਉਤੇ ਰੱਖਿਆ ਗਿਆ ਸੀ ਰਾਤ 11 ਵਜੇ ਇਸ ਮਹਿਲਾ ਦੀ ਮੌਤ ਹੋ ਗਈ ਸੀ।
ਅੰਮ੍ਰਿਤਸਰ ਵਿਚ ਕੋਰੋਨਾ ਨਾਲ ਇਹ 13 ਵੀ ਮੌਤ ਹੋਈ ਹੈ। ਇਸ ਮੌਤ ਨਾਲ ਪੰਜਾਬ ਵਿਚ ਮੌਤਾ ਦੀ ਗਿਣਤੀ 59 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 2800 ਨੂੰ ਪਾਰ ਕਰ ਚੁੱਕਾ ਹੈ। ਹੁਣ ਤੱਕ 2200 ਤੋਂ ਵਧੇਰੇ ਮਰੀਜ਼ ਠੀਕ ਹੋ ਚੁੱਕੇ ਹਨ।