ਖੰਨਾ ‘ਚ 13 ਸਾਲਾ ਨਾਬਾਲਗ ਨਾਲ ਬਲਾਤਕਾਰ: ਕੰਮ ਦਿਵਾਉਣ ਦੇ ਨਾਂ ‘ਤੇ ਨਾਲ ਲੈ ਗਿਆ; ਭਰਜਾਈ ਦੇ ਘਰ ਲਿਜਾ ਕੇ ਕੀਤਾ ਬਲਾਤਕਾਰ

0
2033

ਖੰਨਾ| ਖੰਨਾ ‘ਚ 13 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੁਲਜ਼ਮ ਉਸ ਨੂੰ ਆਪਣੀ ਭਰਜਾਈ ਦੇ ਘਰ ਲੈ ਗਿਆ। ਉਥੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਗੁਰੀ ਵਾਸੀ ਉੱਤਮ ਨਗਰ, ਖੰਨਾ ਤੋਂ ਇਲਾਵਾ ਉਸ ਦੇ ਦੋਸਤ ਅਮਨਦੀਪ ਸਿੰਘ ਦੀਪ ਵਾਸੀ ਸਲਾਣਾ, ਭਰਜਾਈ ਸਿਮਰਨ ਅਤੇ ਸਿਮਰਨ ਦੇ ਪਤੀ ਜੈਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮੁਲਜ਼ਮ ਔਰਤ ਘਰੋਂ ਭੱਜ ਗਈ

ਪੀੜਤ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ 24 ਅਗਸਤ ਨੂੰ ਉਸ ਦੀ 13 ਸਾਲਾ ਧੀ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰ ਲੜਕੀ ਦੀ ਭਾਲ ਕਰ ਰਹੇ ਸਨ। ਅਗਲੇ ਦਿਨ 25 ਅਗਸਤ ਦੀ ਸ਼ਾਮ ਨੂੰ ਇੱਕ ਔਰਤ ਨੇ ਉਨ੍ਹਾਂ ਦੀ ਧੀ ਨੂੰ ਘਰ ਛੱਡ ਦਿੱਤਾ। ਇਸ ਔਰਤ ਨੇ ਆਪਣਾ ਨਾਮ ਸਿਮਰਨ ਦੱਸਿਆ।

ਕੰਮ ਦਿਵਾਉਣ ਦੇ ਨਾਂ ਉਤੇ ਆਪਣੇ ਨਾਲ ਲੈ ਗਿਆ

ਪੀੜਤਾ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ 24 ਅਗਸਤ ਨੂੰ ਅਮਨਦੀਪ ਸਿੰਘ ਦੀਪ ਉਸ ਦੇ ਘਰ ਨੇੜੇ ਗਲੀ ਵਿੱਚ ਆਇਆ ਅਤੇ ਉਸ ਨੂੰ ਗੁਰਪ੍ਰੀਤ ਸਿੰਘ ਗੁਰੀ ਦਾ ਮੋਬਾਈਲ ਨੰਬਰ ਦਿੱਤਾ। ਉਸਨੂੰ ਕਿਹਾ ਗਿਆ ਕਿ ਗੁਰੀ ਉਸਨੂੰ ਕੰਮ ‘ਤੇ ਲਗਾਵੇਗਾ। ਰਾਤ ਨੂੰ 8 ਵਜੇ ਸੈਲੀਬ੍ਰੇਸ਼ਨ ਮਾਲ ਤੋਂ ਬਾਹਰ ਆਉਣਾ। ਰਾਤ 8 ਵਜੇ ਪੀੜਤਾ ਸੈਲੀਬ੍ਰੇਸ਼ਨ ਮਾਲ ਜਾਣ ਲਈ ਨਿਕਲੀ ਸੀ। ਗੁਰਪ੍ਰੀਤ ਗੁਰੀ ਨੇ ਉਸ ਨੂੰ ਸਾਈਕਲ ’ਤੇ ਬਿਠਾ ਕੇ ਆਪਣੇ ਨਾਲ ਲੈ ਲਿਆ। ਗੁਰੀ ਨੇ ਮਾਲ ਤੋਂ ਬਾਹਰ ਆ ਕੇ ਉਸ ਨੂੰ ਪੈਦਲ ਸੜਕ ਪਾਰ ਕਰਵਾਈ। ਨੌਕਰੀ ਲਗਵਾਉਣ ਲਈ ਕਹਿ ਕੇ ਉਸ ਨੇ ਆਪਣੀ ਭਰਜਾਈ ਸਿਮਰਨ ਦੇ ਘਰ ਜਾਣ ਲਈ ਕਿਹਾ। ਪਰ ਪੀੜਤਾ ਨੇ ਗੁਰੀ ਨਾਲ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਗੁਰੀ ਜ਼ਬਰਦਸਤੀ ਪੀੜਤਾ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ।

ਡੀਐਸਪੀ ਨੇ ਕਿਹਾ- ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਘਰ ਦੇ ਅੰਦਰ ਲਿਜਾਣ ਤੋਂ ਬਾਅਦ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਕਿ ਉਸ ਨਾਲ ਕੀ ਹੋਇਆ। ਸਵੇਰੇ ਉੱਠਣ ‘ਤੇ ਉਸ ਦੇ ਸਰੀਰ ‘ਚ ਦਰਦ ਹੋ ਰਿਹਾ ਸੀ। ਦੂਜੇ ਪਾਸੇ ਜਦੋਂ ਸਿਮਰਨ ਪੀੜਤਾ ਨੂੰ ਘਰ ਛੱਡ ਕੇ ਚਲੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਪੀੜਤਾ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।