120 ਸਾਲ ਦਾ ਰਿਕਾਰਡ ਟੁੱਟੇਗਾ, ਇਸ ਵਾਰ ਲੋਹੜੀ ਤੋਂ ਬਾਅਦ ਵਧੇਗੀ ਠੰਡ; ਜਾਣੋ ਅਗਲੇ 15 ਦਿਨ ਦਾ ਮੌਸਮ ਅਪਡੇਟ

0
15262

ਜਲੰਧਰ | ਅਕਸਰ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਣ ਜਾ ਰਿਹਾ। ਇਸ ਵਾਰ ਮੌਸਮ ਲੋਹੜੀ ਤੋਂ ਬਾਅਦ ਵੀ ਵੱਖਰੇ ਹੀ ਢੰਗ ਵਿੱਚ ਨਜ਼ਰ ਆਵੇਗਾ।

ਇਸ ਸਾਲ 30 ਜਨਵਰੀ ਤੱਕ ਪੂਰੀ ਠੰਡ ਪਵੇਗੀ। ਨਵੰਬਰ-ਦਸੰਬਰ ਵਿੱਚ ਜਿਆਦਾ ਵੈਸਟ੍ਰਨ ਡਿਟਰਬੈਂਸ ਕਾਰਨ ਅਜਿਹਾ ਹੋਵੇਗਾ।

ਮੌਸਮ ਮਾਹਰਾਂ ਮੁਤਾਬਿਕ ਅਗਲੇ 5 ਦਿਨ ਠੰਡੀਆਂ ਹਵਾਵਾਂ ਚੱਲਗੀਆਂ ਅਤੇ ਧੁੰਦ ਪਵੇਗੀ। ਰਾਤ ਦਾ ਟੈਂਪਰੇਚਰ ਹੋਰ ਡਿਗੇਗਾ।

ਜੇਕਰ ਮੌਸਮ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 1901 ਤੋਂ ਹੁਣ ਤੱਕ ਲੋਹੜੀ ਤੋਂ ਬਾਅਦ ਠੰਡ ਘੱਟ ਹੋ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਬੁੱਧਵਾਰ ਨੂੰ ਧੁੱਪ ਨਿਕਲੇਗੀ ਅਤੇ ਉਸ ਤੋਂ ਬਾਅਦ ਅਗਲੇ ਦੋ ਹਫਤੇ ਮੁੜ ਕੜਾਕੇ ਦੀ ਠੰਡ ਪਵੇਗੀ। ਇਸ ਵਾਰ ਪਿਛਲੇ 120 ਸਾਲ ਦਾ ਰਿਕਾਰਡ ਟੁੱਟਣ ਜਾ ਰਿਹਾ ਹੈ।