ਜਲੰਧਰ | ਇੰਡਸਟਰੀ ਏਰਿਆ ਵਿਚ ਇਕ ਵਿਅਕਤੀ ਨੇ ਆਪਣੇ ਦੋਸਤ ਦੀ 12 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਆਰੋਪੀ ਨੇ ਪਹਿਲਾਂ ਆਪਣੇ ਦੋਸਤ ਨਾਲ ਕੱਲ੍ਹ ਦੇਰ ਰਾਤ ਤੱਕ ਸ਼ਰਾਬ ਪੀਤੀ ਫਿਰ ਡਰ ਲੱਗਣ ਦਾ ਬਹਾਨਾ ਬਣਾ ਕੇ ਲੜਕੀ ਦੇ ਕਮਰੇ ਵਿਚ ਚਲਾ ਗਿਆ।
ਜਦ ਲੜਕੀ ਦੇ ਪਿਤਾ ਨੇ ਲੜਕੀ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸਦਾ ਦੋਸਤ ਉਸਦੀ ਲੜਕੀ ਨਾਲ ਗਲਤ ਹਰਕਤ ਕਰ ਰਿਹਾ ਸੀ। ਰੌਲਾ ਪੈਣ ਉੱਤੇ ਆਰੋਪੀ ਆਪਣੇ ਦੋਸਤ ਨੂੰ ਧੱਕਾ ਦੇ ਕੇ ਉਹਨਾਂ ਦੇ ਘਰੋਂ ਭੱਜ ਗਿਆ।
ਆਰੋਪੀ ਦੀ ਪਹਿਚਾਣ ਅਨਿਲ ਕੁਮਾਰ ਪੁੱਤਰ ਹਰੀ ਰਾਮ ਵਾਸੀ ਇੰਡਸਟਰੀ ਏਰਿਆ ਵਜੋਂ ਹੋਈ ਹੈ। ਪੁਲਿਸ ਨੇ ਪੀੜਤਾਂ ਤੇ ਉਸਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।