ਜਲੰਧਰ ਤੋਂ 12 ਸਾਲਾਂ ਦੀ ਲੜਕੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

0
328

ਜਲੰਧਰ, 29 ਜਨਵਰੀ| ਜਲੰਧਰ ਦੇ ਵਿਵੇਕ ਨਗਰ ਤੋਂ ਇਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨਾਲ ਇਲਾਕੇੇ ਦੇ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਹੋਈ ਹੈ।

ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾਂ ਦੀ ਲੜਕੀ ਰਾਧਾ ਰਾਣੀ ਕੱਲ੍ਹ ਤੋਂ ਲਾਪਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਬਹੁਤ ਲੱਭਿਆ ਪਰ ਕਿਤੇ ਵੀ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਦਾ ਕਹਿਣਾ ਹੈ ਕਿ ਲੰਘੇ ਦਿਨ ਦੁਪਹਿਰ ਦਾ ਖਾਣਾ ਖਾ ਕੇ ਉਹ ਛੱਤ ਤੋਂ ਥੱਲੇ ਉਤਰੀ, ਉਸ ਤੋਂ ਬਾਅਦ ਉਸਦਾ ਕੋਈ ਅਤਾ-ਪਤਾ ਨਹੀਂ।

ਜਾਣਕਾਰੀ ਅਨੁਸਾਰ ਲੜਕੀ ਇਕ ਮਹੀਨਾ ਪਹਿਲਾਂ ਹੀ ਬਿਹਾਰ ਤੋਂ ਜਲੰਧਰ ਆਪਣੇ ਚਾਚਾ-ਚਾਚੀ ਕੋਲ ਰਹਿਣ ਆਈ ਸੀ। ਪਰਿਵਾਰ ਨੇ ਪੁਲਿਸ ਕੋਲ FIR ਦਰਜ ਕਰਵਾ ਦਿੱਤੀ ਹੈ।