ਵਿਦੇਸ਼ ਤੋਂ ਪਰਤੇ 12 ਪੰਜਾਬੀ ਗਾਇਬ, ਸਿਹਤ ਵਿਭਾਗ ਨੇ ਭਾਲ ਕਰਨ ਲਈ ਪੁਲਿਸ ਨੂੰ ਦਿੱਤੀ ਸੂਚੀ

    0
    497

    ਲੁਧਿਆਣਾ. ਕੋਰੋਨਾ ਵਾਇਰਸ ਦੇ ਮਰੀਜਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤੋਂ ਡਰੇ ਕਈ ਵਿਦੇਸ਼ੀ ਲੋਕ ਸਾਹਮਣੇ ਨਹੀਂ ਆ ਰਹੇ। ਜ਼ਿਲਾ ਸਿਹਤ ਵਿਭਾਗ ਨੇ ਪੁਲਿਸ ਨੂੰ ਸ਼ੁਕਰਵਾਰ ਨੂੰ 7 ਲੋਕਾਂ ਦੇ ਨਾਂ ਅਤੇ ਬੀਤੇ ਦਿਨੀ 5 ਲੋਕਾਂ ਦੇ ਨਾਂ ਤੇ ਪਤੇ ਦਿੱਤੇ ਹਨ, ਜੋ ਕਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਵਿਦੇਸ਼ਾ ਦਾ ਦੌਰਾ ਕਰਕੇ ਵਾਪਸ ਆਏ ਹਨ। ਇਸ ਸੂਚੀ ਵਿੱਚ 3 ਔਰਤਾਂ ਵੀ ਸਾਮਿਲ ਹਨ। ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ, ਪਰ ਅਜੇ ਤਕ ਇਹਨਾਂ ਦਾ ਕੋਈ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ।ਸਿਹਤ ਵਿਭਾਗ ਨੇ ਪਾਸਪੋਰਟ ਤੇ ਦਿੱਤੇ ਪਤੇ ‘ਤੇ ਉਹਨਾਂ ਤਕ ਪਹੁੰਚ ਕੀਤੀ ਪਰ ਉਹ ਉੱਥੇ ਮੌਜੂਦ ਨਹੀ ਸਨ। ਹੁਣ ਉਹਨਾਂ ਦੀ ਭਾਲ ਲਈ ਸਿਹਤ ਵਿਭਾਗ ਨੇ ਪੰਜਾਬ ਪੁਲਿਸ ਨੂੰ ਇਹਨਾਂ 12 ਲੋਕਾਂ ਦੀ ਸੂਚੀ ਦੇ ਕੇ ਮਦਦ ਮੰਗੀ ਹੈ।

    ਵਿਦੇਸ਼ ਤੋਂ ਪਰਤੇ ਇਹਨਾਂ ਲੋਕਾਂ ਵਿੱਚੋਂ ਇਕ ਵਿਅਕਤੀ ਏਕਤਾ ਕਾਲੋਨੀ ਮੇਹਰਬਾਨ ਬਸਤੀ ਜੋਧੇਵਾਲ ਥਾਣਾ, ਇਕ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ, ਇਕ ਔਰਤ ਭਾਈ ਰਣਧਰੀ ਸਿੰਘ ਨਗਰ, ਇਕ ਵਿਅਕਤੀ ਰਿਸ਼ੀ ਨਗਰ ਰਮਨ ਐਨਕਲੇਵ, ਇਕ ਵਿਅਕਤੀ ਕਰਤਾਰ ਨਗਰ ਮਾਡਲ ਟਾਊਨ ਤੇ ਇਕ ਔਰਤ ਬਚਿੱਤਰ ਨਗਰ ਗਿੱਲ ਜੀਐਨਈ ਕਾਲਜ ਨੇੜੇ ਦੀ ਵਸਨੀਕ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਹਾਲੇ ਲੁਧਿਆਣਾ ਵਿਚ ਕਰੋਨਾਵਾਇਰਸ ਦਾ ਕੋਈ ਕੇਸ ਪਾਜ਼ੀਟਿਵ ਨਹੀਂ ਆਇਆ ਹੈ। ਐਡਵਾਇਜ਼ਰੀ ਮੁਤਾਬਕ ਵਿਦੇਸ਼ ਤੋਂ ਪਰਤਣ ਵਾਲਿਆ ਦੀ ਜਾਂਚ ਕਰਨ ਦੇ ਹੁਕਮ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।