ਲੁਧਿਆਣਾ ‘ਚ ਬੇਕਾਬੂ ਕੈਂਟਰ ਚਾਲਕ ਨੇ 13 ਲੋਕਾਂ ਨੂੰ ਮਾਰੀ ਟੱਕਰ; ਔਰਤ ਦੀ ਮੌਤ, 6 ਗੰਭੀਰ

0
237

ਲੁਧਿਆਣਾ, 25 ਅਕਤੂਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੁਸਹਿਰੇ ਵਾਲੇ ਦਿਨ ਕੱਲ ਸ਼ਾਮ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਦੁਸਹਿਰਾ ਗਰਾਊਂਡ ਨੇੜੇ ਇਕ ਕੈਂਟਰ ਨੇ ਦਰਜਨ ਭਰ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਦੇਰ ਰਾਤ ਇਕ ਕੈਂਟਰ ਨੇ ਦਰਜਨ ਦੇ ਕਰੀਬ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਐਕਟਿਵਾ ‘ਤੇ ਬੈਠੀ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 5 ਤੋਂ 6 ਲੋਕ ਜ਼ਖਮੀ ਹੋ ਗਏ।

ਰਾਤ ਨੂੰ ਇਕ ਟਾਟਾ 407 ਕੈਂਟਰ ਨੇ ਸੜਕ ‘ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਖਾਲੀ ਗਰਾਊਂਡ ਵਿਚ ਦੁਸਹਿਰਾ ਮੇਲਾ ਹੋਣ ਕਾਰਨ ਸੜਕ ’ਤੇ ਸਬਜ਼ੀਆਂ ਦੀਆਂ ਗੱਡੀਆਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਵੀ ਕੈਂਟਰ ਚਾਲਕ ਨੇ ਟੱਕਰ ਮਾਰ ਦਿੱਤੀ। ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਦੁੱਗਰੀ ਵਾਸੀ ਕ੍ਰਿਸ਼ਨਾ ਖੱਟ ਪ੍ਰਿਆ ਵਜੋਂ ਹੋਈ ਹੈ। ਹਾਦਸੇ ਦੌਰਾਨ ਉਸ ਦਾ ਪਤੀ ਅਤੇ 2 ਬੱਚੇ ਵੀ ਉਸ ਦੇ ਨਾਲ ਸਨ। ਹਾਦਸੇ ਤੋਂ ਬਾਅਦ ਲੋਕਾਂ ਨੇ ਕੈਂਟਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।