ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਾਣਕਾਰੀ ਮੁਤਾਬਿਕ 12 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਇਹਨਾਂ ਮਰੀਜ਼ਾਂ ਵਿਚ ਆਰਟੀਏ ਦਫਤਰ ਦੇ 8 ਕਰਮਚਾਰੀ ਤੇ ਡੀਐਸਪੀ ਫਿਲੌਰ ਵੀ ਸ਼ਾਮਲ ਹੈੈ। ਇਸ ਤੋਂ ਕੁਝ ਦੇਰ ਪਹਿਲਾਂ 84 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। 12 ਹੋਰ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1439 ਹੋ ਗਈ ਹੈ। ਅੱਜ ਦਾ ਸਭ ਤੋਂ ਵੱਡਾ ਅੰਕੜਾ ਜਲੰਧਰ ਵਿਚ ਦਰਜ ਕੀਤਾ ਗਿਆ ਹੈ, ਅੱਜ ਕੁੱਲ ਮਾਮਲਿਆਂ ਦੀ ਗਿਣਤੀ 96 ਹੋ ਗਈ ਹੈ। ਜ਼ਿਲ੍ਹੇ ਲਈ ਰਹਿਤ ਵਾਲੀ ਖਬਰ ਇਹ ਹੈ ਕਿ ਬੁੱਧਵਾਰ ਜਾਨੀ ਕਿ 15 ਜੁਲਾਈ ਨੂੰ 638 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ।
(Sponsored : सबसे सस्ते बैग और सूटकेस खरीदने के लिए BagMinister.com के फेसबुक ग्रुप से जुड़ें… https://bit.ly/3epnzgV)