ਪੰਜਾਬ ‘ਚ ਅੱਜ 1100 ਨਵੇਂ ਕੋਰੋਨਾ ਕੇਸ, 75 ਹੋਰ ਮੌਤਾਂ

0
476

ਚੰਡੀਗੜ੍ਹ . ਪੰਜਾਬ ‘ਚ ਕੋਰੋਨਾਵਾਇਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 75 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1100 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 180 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਮੰਗਲਵਾਰ ਨੂੰ ਸੂਬੇ ਅੰਦਰ 23459 ਸੈਂਪਲ ਲਏ ਗਏ ਜਿਸ ਵਿਚੋਂ 1100 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ ‘ਚ 180, ਪਟਿਆਲਾ 71, ਮੁਹਾਲੀ 109, ਅੰਮ੍ਰਿਤਸਰ 95, ਬਠਿੰਡਾ 55 ਅਤੇ ਜਲੰਧਰ ਤੋਂ 145 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 12 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ -7, ਗੁਰਦਾਸਪੁਰ -7, ਐਸ.ਏ.ਐਸ.ਨਗਰ -5, ਐਸਬੀਐਸ ਨਗਰ -5, ਪਠਾਨਕੋਟ -5, ਫਿਰੋਜ਼ਪੁਰ -4, ਹੁਸ਼ਿਆਰਪੁਰ- 4, ਜਲੰਧਰ -4, ਬਰਨਾਲਾ -3, ਕਪੂਰਥਲਾ -3, ਮੁਕਤਸਰ -3, ਬਠਿੰਡਾ -2, ਫਰੀਦਕੋਟ -2, ਪਟਿਆਲਾ -2, ਰੋਪੜ -2, ਤਰਨਤਾਰਨ -2, ਫਤਿਹਗੜ੍ਹ ਸਾਹਿਬ -1, ਮੋਗਾ -1 ਅਤੇ ਸੰਗਰੂਰ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।

ਰਾਜ ਅੰਦਰ ਹੁਣ ਤੱਕ 1810086 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 112460 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ। ਰਾਹਤ ਭਰੀ ਗੱਲ ਇਹ ਹੈ ਕਿ 92277 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ ‘ਚ 16824 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 396 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 65 ਲੋਕ ਵੈਂਟੀਲੇਟਰ ਤੇ ਹਨ।