ਅੰਮ੍ਰਿਤਪਾਲ ਦੇ 11 ਹੋਰ ਸਮਰਥਕ ਮੁਕਤਸਰ ‘ਚੋਂ ਗ੍ਰਿਫ਼ਤਾਰ

0
5373

ਸ੍ਰੀ ਮੁਕਤਸਰ ਸਾਹਿਬ | ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਖਿਲਾਫ ਵਿੱਢੀ ਮੁਹਿੰਮ ਤਹਿਤ ਮੁਕਤਸਰ ਪੁਲਿਸ ਨੇ 11 ਹੋਰ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲੇ ਅੰਦਰ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰਕੇ ਆਉਣ-ਜਾਣ ਵਾਲੇ ਹਰ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।

ਹਿਰਾਸਤ ਵਿਚ ਬਲਕਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਲਾਈਆਣਾ (ਕੋਟਭਾਈ), ਜੁਗਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠੇ ਜਗੜੀਆਂ ਵਾਲੇ ਸਾਹਿਬ ਚੰਦ (ਕੋਟਭਾਈ), ਲਖਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਬੁੱਟਰ ਬਖੂਆ, ਸਤਨਾਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸਮਾਘ, ਸੰਦੀਪ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਸਮਾਘ ਹੁਸਨਰ (ਗਿੱਦੜਬਾਹਾ), ਹਰਬੰਸ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਰਾੜ ਕਲਾਂ, ਜਸਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਪੁੱਤਰ ਵਾਸੀ ਥਾਂਦੇਵਾਲਾ (ਮੁਕਤਸਰ), ਸੰਦੀਪ ਸਿੰਘ ਪੁੱਤਰ ਜਸਪਾ ਸਿੰਘ ਵਾਸੀ ਸੁਖਨਾ ਅਬਲੂ (ਮਲੋਟ), ਲਵਦੀਪ ਸਿੰਘ ਪੁੱਤਰ ਰਘੁਵੀਰ ਸਿੰਘ, ਡੀਸੀ ਸਿੰਘ ਖਾਲਸਾ ਪੁੱਤਰ ਬਲਦੇਵ ਸਿੰਘ ਵਾਸੀ ਸਾਹਿਬ ਚੰਦ, ਜਸਵੰਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਥਾਂਦੇਵਾਲਾ (ਮੁਕਤਸਰ) ਲਏ ਹਨ।