109 ਸਾਲਾਂ ਫੌਜਾ ਸਿੰਘ ਪਹੁੰਚੇ ਇੰਗਲੈਂਡ, ਕਿਹਾ ਸੀ – ਇੱਥੇ ਰਹਿ ਗਿਆ ਤਾਂ ਮਰ ਜਾਵਾਂਗਾ, ਲੰਡਨ ਪਹੁੰਚ ਗਿਆ ਤਾਂ 2-4 ਸਾਲ ਹੋਰ ਜੀਅ ਲਵਾਂਗਾ

0
27226

ਜਗਦੀਪ ਸਿੰਘ | ਜਲੰਧਰ

109 ਸਾਲਾਂ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਬੁੱਧਵਾਰ ਇੰਗਲੈਂਡ ਪਹੁੰਚ ਗਏ ਹਨ। ਮੰਗਲਵਾਰ ਨੂੰ ਦੁਪਹਿਰ 3 ਵਜੇ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਦੀ ਫਲਾਇਟ ਲਈ ਸੀ। ਉਹ ਕਰੀਬ 6 ਮਹੀਨੇ ਪਹਿਲਾਂ ਪੰਜਾਬ ਆਏ ਸੀ ਤੇ ਕੋਰੋਨਾ ਕਰਕੇ ਇੱਧਰ ਹੀ ਫਸ ਗਏ ਸਨ।

ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਨੂੰ ਇੰਗਲੈਂਡ ਭੇਜ ਦਿਉ ਨਹੀਂ ਤਾਂ ਮੈਂ ਇੱਥੇ ਮਰ ਜਾਣਾ ਹੈ। ਪੰਜਾਬ ਵਿਚ ਪੈਂਦੀ ਗਰਮੀ ਕਰਕੇ ਬਾਬਾ ਫੌਜਾ ਸਿੰਘ ਪਰੇਸ਼ਾਨ ਸਨ।  ਉਹਨਾਂ ਕਿਹਾ ਸੀ ਕਿ ਜੇਕਰ ਮੈਂ ਇੰਗਲੈਂਡ ਪਹੁੰਚ ਜਾਵਾ ਤਾਂ ਦੋ-ਚਾਰ ਸਾਲ ਹੋਰ ਜੀਅ ਲਵਾਂਗਾ।

ਬਾਬਾ ਫੌਜਾ ਸਿੰਘ ਨੇ ਇੰਟਰਵਿਊ ਵਿਚ ਆਪਣੀ ਜਿੰਦਗੀ ਤੇ ਪੰਜਾਬ ਦੀ ਤ੍ਰਾਸ਼ਦੀ ਦੀਆਂ ਕਈ ਗੱਲਾਂ ਵੀ ਕੀਤੀਆਂ। ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹਾ ਕੀ ਖੋਹ ਗਿਆ ਹੈ, ਜੋ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਛੱਡ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀਂ ਹੈ।

ਉਹਨਾਂ ਨੇ ਦੱਸਿਆ ਕਿ ਮੈਂ ਹਰੇਕ ਸਾਲ ਪੰਜਾਬ ਆਉਂਦਾ ਹਾਂ ਤੇ ਇਕ ਦੋ ਮਹੀਨੇ ਰਹਿ ਕੇ ਵਾਪਸ ਮੁੜ ਜਾਂਦਾ ਹਾਂ। ਇਸ ਵਾਰੀ ਮੇਰੇ ਇੱਥੇ ਰਹਿਣ ਨੂੰ ਦਿਲ ਨਹੀਂ ਕਰ ਰਿਹਾ। ਉਹ ਦੱਸਦੇ ਹਨ ਕਿ ਪੰਜਾਬ ਪਹਿਲਾਂ ਜਿਹਾ ਨਹੀਂ ਰਿਹਾ, ਇਹ ਬਹੁਤ ਬਦਲ ਗਿਆ ਹੈ।

ਸੁਣੋਂ – ਫੌਜਾ ਸਿੰਘ ਦਾ ਸਪੈਸ਼ਲ ਇੰਟਰਵਿਊ