ਪੰਜਾਬ : 104 ਵਰੇਆਂ ਦੀ ਐਥਲੀਟ ਬੇਬੇ ਮਾਨ ਕੋਰ ਨੂੰ ਮਹਿਲਾ ਦਿਵਸ ‘ਤੇ ਮਿਲੇਗਾ ਨਾਰੀ ਸ਼ਕਤੀ ਪੁਰਸਕਾਰ

0
4642

ਜਲੰਧਰ. ਪੰਜਾਬ ਦੀ 104 ਵਰੇਆਂ ਦੀ ਐਥਲੀਟ ਬੇਬੇ ਮਾਨ ਕੌਰ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਮਿਸਾਲ ਬਣਦੀ ਜਾ ਰਹੀ ਹੈ। ਬੇਬੇ ਮਾਨ ਕੌਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ 2 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਨਾਰੀ ਸ਼ਕਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਜਾਣਕਾਰੀ ਅਨੁਸਾਰ 8 ਮਾਰਚ ਨੂੰ ਮਣਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਥਲੀਟ ਬੇਬੇ ਮਾਨ ਕੌਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਰਾਸ਼ਟਰਪਤੀ ਭਵਨ ਵਿਖੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਦੇਸ਼ ਦਾ ਮਾਣ ਵਧਾਉਣ ਵਾਲੀ ਬੇਬੇ ਮਾਨ ਕੌਰ ਨੇ 1 ਮਾਰਚ ਨੂੰ 104 ਸਾਲ ਪੂਰੇ ਕੀਤੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।