ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ‘ਚ ਵਿਘਨ ਪਾਉਣ ਵਾਲੇ 10 ਨਾਮਜ਼ਦ

0
1849

ਨਰਿੰਦਰ ਕੁਮਾਰ | ਜਲੰਧਰ

ਦੋ ਅਪਰੈਲ ਨੂੰ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਕੋਰੋਨਾ ਵਾਇਰਸ ਕਾਰਨ ਹੋਈ  ਮੌਤ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਵਿਘਨ ਪਾਉਣ ਦੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲੀਸ ਨੇ ਥਾਣਾ ਵੇਰਕਾ ਦੇ ਵਿੱਚ ਇੱਕ FIR ਦਰਜ਼ ਕੀਤੀ ਹੈ ਜਿਸ ਦੇ ਵਿੱਚ ਦਸ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਨੇ ਨਿਰਮਲ ਸਿੰਘ ਖ਼ਾਲਸਾ ਦੇ ਅੰਤਿਮ ਸੰਸਕਾਰ ਵੇਲੇ ਵਿਰੋਧ ਕੀਤਾ ਸੀ ਅਤੇ ਧਰਨਾ ਵੀ ਲਗਾਇਆ ਸੀ ਉਸ ਵਕਤ ਸਥਿਤੀ ਬਣੀ ਤਣਾਅਪੂਰਨ ਬਣ ਗਈ ਸੀ ਅਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕੱਢਿਆ ਗਿਆ ਸੀ ਅਤੇ ਭਾਈ ਖ਼ਾਲਸਾ ਜੀ ਦਾ  ਅੰਤਿਮ ਸੰਸਕਾਰ ਪਿੰਡ ਤੋਂ ਥੋੜ੍ਹੀ ਦੂਰੀ ਤੇ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਤੇ ਲੁਧਿਆਣਾ ਨਿਵਾਸੀ ਕੁਲਦੀਪ ਸਿੰਘ ਖਹਿਰਾ ਅਤੇ ਨਵਾਂਸ਼ਹਿਰ ਨਿਵਾਸੀ ਪਰਵਿੰਦਰ ਸਿੰਘ ਕਿਤਨਾ ਨੇ ਸ਼ਿਕਾਇਤ ਦਰਜ ਕਰਾਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਇੱਕ ਸਥਾਨਕ ਕੌਂਸਲਰ ਦੇ ਅਧਿਆਪਕ ਪਤੀ ਨੂੰ ਸਸਪੈਂਡ ਕਰਨ ਤੋਂ ਬਾਅਦ ਐੱਸਆਈਟੀ ਦਾ ਗਠਨ ਕੀਤਾ ਸੀ ਜਿਸ ਦੀ ਅਗਵਾਈ ਜਲੰਧਰ ਡਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥ ਅਤੇ ਅੰਮ੍ਰਿਤਸਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਸ਼ਾਮਿਲ ਕੀਤਾ ਗਿਆ ਸੀ।ਇਸ ਮਾਮਲੇ ਵਿੱਚ ਐਫਆਈਆਰ ਭਾਈ ਖਾਲਸਾ ਜੀ ਦੇ ਮੌਤ ਤੋਂ ਥੋੜ੍ਹੇ ਦਿਨ ਬਾਅਦ ਨੌਂ ਅਪਰੈਲ ਨੂੰ ਹੀ ਵੇਰਕਾ ਥਾਣੇ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਚਾਲੀ ਅਣਪਛਾਤੇ ਵਿਅਕਤੀਆ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਹੁਣ ਇਸ ਐੱਫਆਈਆਰ ਦੇ ਵਿੱਚ 10 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ।

ਇਸ ਸਬੰਧੀ ਐੱਸ ਐੱਚ ਓ ਥਾਣਾ ਵੇਰਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ 10 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਹੁਣ ਹੋਰਾਂ ਨੂੰ ਵੀ ਇਸ ਵਿੱਚ ਸ਼ਾਮਿਲ  ਕੀਤਾ ਜਾਵੇਗਾ ਕਿਉਂਕਿ SIT ਦੀ ਜਾਂਚ ਚੱਲ ਰਹੀ ਹੈ ।ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ SIT ਨੇ 25 ਬੰਦਿਆਂ ਨੂੰ ਖ਼ਾਲਸਾ ਜੀ ਦੇ ਪਰਿਵਾਰ ਸਮੇਤ ਸੰਮਨ ਜਾਰੀ ਕੀਤੇ ਹਨ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਐਸਡੀਐੱਮ ਰੈਂਕ ਦੇ ਅਧਿਕਾਰੀ ਵੀ ਸ਼ਾਮਿਲ ਹਨ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)