ਐਂਟੀ ਕੁਰੱਪਸ਼ਨ ਟਾਸਕ ਫੋਰਸ ਦਾ 1 ਸਾਲ ਮੁਕੰਮਲ, 300 ਤੋਂ ਵੱਧ ਭ੍ਰਿਸ਼ਟਾਚਾਰੀ ਭੇਜੇ ਜੇਲ

0
313

ਚੰਡੀਗੜ੍ਹ | ਐਂਟੀ ਕੁਰੱਸ਼ਨ ਟਾਸਕ ਫੋਰਸ ਦਾ 1 ਸਾਲ ਮੁਕੰਮਲ ਹੋ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ 300 ਤੋਂ ਵੱਧ ਭ੍ਰਿਸ਼ਟਾਚਾਰੀ ਜੇਲ ਭੇਜ ਦਿੱਤੇ ਹਨ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਹੈ ਤੇ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਕੰਮ ਕਰ ਰਹੀ ਹੈ।

ਆਮ ਪਬਲਿਕ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਫਸਰ ਕਿਸੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਰਿਸ਼ਵਤ ਦੀ ਸ਼ਿਕਾਇਤ ਲਈ ਕਈ ਨੰਬਰ ਜਾਰੀ ਕੀਤੇ ਗਏ ਹਨ, ਜਿਸ ਉਤੇ ਕੋਈ ਵੀ ਸਿੱਧਾ ਸ਼ਿਕਾਇਤ ਕਰ ਸਕਦਾ ਹੈ।