24 ਘੰਟਿਆਂ ‘ਚ ਸਾਹਮਣੇ ਆਏ 73 ਸ਼ਕੀ, 131 ਮਾਮਲਿਆਂ ਦੀ ਰਿਪੋਰਟ ਆਉਣੀ ਬਾਕੀ
ਪੰਜਾਬੀ ਬੁਲੇਟਿਨ | ਜਲੰਧਰ
ਕੋਵਿਡ-19(ਕੋਰੋਨਾ ਵਾਇਰਸ): ਪੰਜਾਬ
1 | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 1051 |
2 | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 1051 |
3 | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 39 |
4 | ਮ੍ਰਿਤਕਾਂ ਦੀ ਗਿਣਤੀ | 02 |
5 | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 881 |
6 | ਰਿਪੋਰਟ ਦੀ ਉਡੀਕ ਹੈ | 131 |
7 | ਠੀਕ ਹੋਏ | 01 |
- ਪੀਜੀਆਈ ਚੰਡੀਗੜ੍ਹ ਤੋਂ ਇਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਮਰੀਜ਼ ਐਸ.ਏ.ਐਸ ਨਗਰ ਦਾ ਵਸਨੀਕ ਹੈ। ਇਸ ਮਰੀਜ਼ ਦੇ ਸੰਪਰਕ ਦੀ ਭਾਲ ਕੀਤੀ ਜਾ ਰਹੀ ਹੈ।
- ਜੀ.ਐੱਮ.ਸੀ. ਅੰਮ੍ਰਿਤਸਰ ਵਿਖੇ ਦਾਖਲ ਇਕ ਮਰੀਜ਼ ਨੂੰ ਇਕ ਹੋਰ ਬਿਮਾਰੀ ਸੀ ‘ਤੇ ਦਿਲ ਦੇ ਦੌਰੇ ਕਾਰਨ 29 ਮਾਰਚ 2020 ਦੀ ਰਾਤ ਨੂੰ ਉਸ ਦੀ ਮੌਤ ਹੋ ਗਈ।
- ਹਰਿਆਣਾ ਦੇ ਸਿਵਲ ਹਸਪਤਾਲ ਅੰਬਾਲਾ ਅਤੇ ਜਲੰਧਰ ਤੋਂ ਸਾਹਮਣੇ ਆਏ ਮਾਮਲੇ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਲਈ ਗਈ ਹੈ ਅਤੇ ਉਹ ਸਾਰੇ ਕੋਵਿਡ -19 ਲਈ ਨੈਗੇਟਿਵ ਪਾਏ ਗਏ ਹਨ।
ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ। ਟੀਮਾਂ ਨਿਗਰਾਨੀ ਕਰ ਰਹੀਆਂ ਹਨ।
ਵੇਖੋ ਪੰਜਾਬ ਵਿੱਚ ਕਿੱਥੇ ਕਿੰਨੇ ਸਾਹਮਣੇ ਆ ਚੁੱਕੇ ਹਨ ਮਰੀਜ਼
ਲੜੀ ਨੰ: | ਜ਼ਿਲਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ | ਮੌਤਾਂ ਦੀ ਗਿਣਤੀ |
1 | ਐਸ.ਬੀ.ਐਸ ਨਗਰ | 19 | 0 | 1 |
2 | ਐਸ.ਏ.ਐਸ ਨਗਰ | 07 | 0 | 0 |
3 | ਹੁਸ਼ਿਆਰਪੁਰ | 06 | 1 | 1 |
4 | ਜਲੰਧਰ | 05 | 0 | 0 |
5 | ਅੰਮਿ੍ਰਤਸਰ | 01 | 0 | 0 |
6 | ਲੁਧਿਆਣਾ | 01 | 0 | 0 |
ਕੁੱਲ | 38 | 1 | 2 |
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।