ਪੰਜਾਬਅੰਮ੍ਰਿਤਸਰਕ੍ਰਾਇਮ ਅਤੇ ਨਸ਼ਾMoreਮੀਡੀਆਮੁੱਖ ਖਬਰਾਂਵਾਇਰਲ ਦਵਾਈ ਲੈਣ ਗਏ ਵਿਅਕਤੀ ਤੋਂ 1.80 ਲੱਖ ਖੋਹ ਕੇ ਐਕਟਿਵਾ ਸਵਾਰ ਫਰਾਰ By Admin - January 9, 2023 0 641 Share FacebookTwitterPinterestWhatsApp ਅੰਮ੍ਰਿਤਸਰ | ਮਸ਼ਹੂਰ ਕੇਸਰ ਢਾਬੇ ਨੇੜੇ 2 ਐਕਟਿਵਾ ਸਵਾਰਾਂ ਨੇ ਦੁਕਾਨਦਾਰ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਐਕਟਿਵਾ ਸਵਾਰ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਲਈ ਰਵਾਨਾ ਹੋਇਆ ਸੀ। ਉਸ ਨੇ 1.80 ਲੱਖ ਦੀ ਨਕਦੀ ਆਪਣੇ ਸਾਈਕਲ ਦੇ ਹੈਂਡਲ ਨਾਲ ਬੰਨ੍ਹੀ ਹੋਈ ਸੀ। ਰਸਤੇ ਵਿਚ ਦਵਾਈ ਲੈਣ ਰੁਕਿਆ ਤਾਂ ਇਕ ਨੌਜਵਾਨ ਬਾਈਕ ਕੋਲ ਆਇਆ ਅਤੇ ਨਕਦੀ ਲੈ ਕੇ ਭੱਜ ਗਿਆ। ਪੀੜਤ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਵੀ ਨੌਜਵਾਨਾਂ ਦੇ ਪਿੱਛੇ ਭੱਜਿਆ। ਰੌਲਾ ਸੁਣ ਕੇ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਮੁਲਜ਼ਮ ਦਾ ਸਾਥੀ ਐਕਟਿਵਾ ’ਤੇ ਖੜ੍ਹਾ ਸੀ, ਜਿਸ ‘ਤੇ ਬੈਠੇ ਦੋਵੇਂ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਉਹ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੇ ਹਨ ਤਾਂ ਜੋ ਮੁਲਜ਼ਮਾਂ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ। ਜਲਦ ਹੀ ਦੋਸ਼ੀ ਫੜ ਲਏ ਜਾਣਗੇ।