ਵੱਡੀ ਖਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਨੇ ਸਲਮਾਨ ਖਾਨ ਦੇ ਘਰ ਬਾਹਰ ਹੋਈ ਫਾਇਰਿੰਗ ਦੀ ਲਈ ਜ਼ਿੰਮੇਵਾਰੀ ! ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੀਤਾ ਦਾਅਵਾ

0
2980

ਨਵੀਂ ਦਿੱਲੀ | ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ। ਇਹ ਗੋਲੀਬਾਰੀ ਕਰਵਾਉਣ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਹੈ, ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ ‘ਚ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ ‘ਤੇ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ‘ਚ ਮੌਜੂਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕਰਵਾਈ ਹੈ।

ਪੋਸਟ ‘ਚ ਲਿਖਿਆ -ਹਮ ਅਮਨ ਚਾਹਤੇ ਹੈ, ਜ਼ੁਲਮ ਕੇ ਖਿਲਾਫ ਫੈਸਲਾ ਅਗਰ ਜੰਗ ਸੇ ਹੋ ਤੋ ਜੰਗ ਹੀ ਸਹੀ। ਸਲਮਾਨ ਖਾਨ ਹਮਨੇ ਯਹ ਸਿਰਫ ਟਰੇਲਰ ਦਿਖਾਇਆ ਹੈ ਤਾਂ ਕਿ ਤੂੰ ਸਮਝ ਜਾਓ ਹਮਾਰੀ ਤਾਕਤ ਕੋ ਅੋਰ ਮਤ ਪਰਖੋ, ਯਹ ਪਹਿਲੀ ਅੋਰ ਆਖਰੀ ਵਾਰਨਿੰਗ ਹੈ, ਜਿਸ Dawood Ibrahim ਅੋਰ ਛੋਟਾ ਸ਼ਕੀਲ ਕੋ ਤੁਮਨੇ ਭਗਵਾਨ ਬਣਾ ਰਖਾ ਹੈ, ਉਨਕੇ ਨਾਮ ਕੇ ਹਮਨੇ 2 ਕੁੱਤੇ ਪਾਲ ਰੱਖੇ ਹੈ ਬਾਕੀ ਜ਼ਿਆਦਾ ਬੋਲਣੇ ਕਿ ਮੁਝੇ ਆਦਤ ਨਹੀਂ