ਲੁਧਿਆਣਾ ਕਰਿਆਨਾ ਸਟੋਰ ‘ਚ 5 ਲੱਖ ਦੀ ਚੋਰੀ, ਸ਼ਟਰ ਤੋੜ ਵਾਰਦਾਤ ਨੂੰ ਅੰਜਾਮ ਦੇ ਗਏ ਚੋਰ

0
1061

ਲੁਧਿਆਣਾ | ਬੀਤੀ ਰਾਤ ਪੰਜਾਬ ਦੇ ਲੁਧਿਆਣਾ ‘ਚ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰੀਬ 5 ਲੱਖ ਰੁਪਏ ਚੋਰੀ ਕਰ ਲਏ। ਬਦਮਾਸ਼ ਕਰੀਬ 35 ਸੈਕਿੰਡ ਤੱਕ ਦੁਕਾਨ ‘ਚ ਬੈਠੇ ਰਹੇ। ਉਸ ਦੇ ਦੋ ਸਾਥੀ ਦੁਕਾਨ ਦੇ ਬਾਹਰ ਰੇਕੀ ਕਰਦੇ ਰਹੇ।

ਸਵੇਰੇ ਜਦੋਂ ਗੁਆਂਢੀਆਂ ਨੇ ਸ਼ਟਰ ਟੁੱਟਾ ਦੇਖਿਆ ਤਾਂ ਉਨ੍ਹਾਂ ਦੁਕਾਨ ਮਾਲਕ ਨੂੰ ਸੂਚਨਾ ਦਿੱਤੀ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰ ਡਰੇ ਹੋਏ ਹਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਲਾਕੇ ਵਿਚ ਨਸ਼ੇੜੀ ਘੁੰਮਦੇ ਰਹਿੰਦੇ ਹਨ। ਆਮ ਤੌਰ ‘ਤੇ ਇਹ ਲੋਕ ਜੁਰਮ ਕਰਦੇ ਹਨ।

ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮਨੋਹਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਰਾਤ ਸਮੇਂ ਬਾਈਕ ਸਵਾਰ ਤਿੰਨ ਚੋਰ ਇਲਾਕੇ ‘ਚ ਆਏ। ਉਸ ਨੇ ਬਾਈਕ ਗਲੀ ਵਿਚ ਲੁਕੋ ਕੇ ਰੱਖੀ। ਤਿੰਨ ਬਦਮਾਸ਼ਾਂ ਨੇ ਦੁਕਾਨ ਦਾ ਸ਼ਟਰ ਆਪਣੇ ਹੱਥਾਂ ਨਾਲ ਉਖਾੜ ਦਿੱਤਾ। 2 ਨੌਜਵਾਨ ਦੁਕਾਨ ਦੇ ਬਾਹਰ ਰੇਕੀ ਕਰਦੇ ਰਹੇ।

ਉਸ ਦਾ ਸਾਥੀ ਨੌਜਵਾਨ ਮੋਢੇ ’ਤੇ ਬੈਗ ਲੈ ਕੇ ਦੁਕਾਨ ਅੰਦਰ ਦਾਖ਼ਲ ਹੋਇਆ। ਚੋਰ ਆਸਾਨੀ ਨਾਲ ਕੈਸ਼ ਬਾਕਸ ਵਿਚੋਂ ਕਰੀਬ 5 ਲੱਖ ਰੁਪਏ ਬੈਗ ‘ਚ ਪਾ ਗਏ। ਜਦੋਂ ਸਵੇਰੇ ਗੁਆਂਢੀਆਂ ਨੇ ਫੋਨ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਕਾਨ ‘ਚ ਚੋਰੀ ਹੋ ਗਈ ਹੈ। ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਚੋਰ ਵਾਰਦਾਤ ਨੂੰ ਅੰਜਾਮ ਦਿੰਦਾ ਨਜ਼ਰ ਆਇਆ। ਪੁਲਿਸ ਚੌਕੀ ਮੁੰਡੀਆਂ ਨੂੰ ਅੱਜ ਸਵੇਰੇ ਚੋਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਚੌਕੀ ਤੋਂ ਜਾਂਚ ਅਧਿਕਾਰੀ ਗੁਰਿੰਦਰ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ।