ਮੈਡੀਕਲ ਟਰੀਟਮੈਂਟ ਤੋਂ ਬਾਅਦ ਡੱਲੇਵਾਲ ਦੀ ਸਿਹਤ ‘ਚ ਸੁਧਾਰ, ਪੰਧੇਰ ਨੇ ਮਰਤ ਵਰਤ ਤੋੜਨ ਦੀ ਕੀਤੀ ਅਪੀਲ

0
116

ਪਟਿਆਲਾ/ਚੰਡੀਗੜ੍ਹ, 21 ਜਨਵਰੀ | ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 57ਵਾਂ ਦਿਨ ਹੈ। ਸੋਮਵਾਰ ਸ਼ਾਮ ਖਨੌਰੀ ਸਰਹੱਦ ‘ਤੇ ਡੱਲੇਵਾਲ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਕੁਝ ਸੁਧਾਰ ਹੈ। ਉਸ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ।

ਸੁਪਰ ਸਪੈਸ਼ਲਿਸਟ ਡਾਕਟਰ ਸਮੇਂ-ਸਮੇਂ ‘ਤੇ ਉਸ ਦੀ ਜਾਂਚ ਕਰ ਰਹੇ ਹਨ। ਮੋਰਚੇ ‘ਤੇ 8 ਸੀਨੀਅਰ ਡਾਕਟਰ ਮੌਜੂਦ ਹਨ। ਕੇਂਦਰ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਡਾਕਟਰ ਉਸ ਦੀ ਸਿਹਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਡਾ. ਸਵਮਨ ਸਿੰਘ ਦੀ ਰਿਪੋਰਟ ਅਨੁਸਾਰ ਡੱਲੇਵਾਲ ਨੂੰ ਖਾਣ ਪੀਣ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਹਾਜ਼ਰ ਹੋ ਸਕਣ।