ਅੰਮ੍ਰਿਤਸਰ | ਅੰਮ੍ਰਿਤਸਰ ਵਿਖੇ ਪਾਇਟੈਕਸ ਮੇਲਾ ਜੋ ਕਿ 8 ਦਸਬੰਰ ਤੋਂ 12 ਦਸੰਬਰ ਤੱਕ ਚਲ ਰਿਹਾ ਹੈ, ਵਿਖੇ ਸਿਰਕਤ ਕਰਨ ਲਈ ਅੱਜ ਵਿਸ਼ੇਸ਼ ਤੌਰ ‘ਤੇ ਟੂਰਿਜ਼ਮ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਪਹੁੰਚੇ, ਜਿਥੇ ਪਹੁੰਚਣ ‘ਤੇ ਪਾਇਟੈਕਸ ਮੇਲੇ ਦੇ ਪ੍ਰਬੰਧਕਾਂ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਪਹੁੰਚਣ ‘ਤੇ ਜੀ ਆਇਆ ਆਖਿਆ ਗਿਆ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿ ਉੱਤਰ ਭਾਰਤ ਦਾ ਸਭ ਤੋਂ ਵੱਡਾ ਟਰੇਡ ਮੇਲਾ, ਜੋ ਕਿ ਅੰਮ੍ਰਿਤਸਰ ਵਿਖੇ ਲਗਾਇਆ ਗਿਆ, ਜਿਸ ਵਿਚ ਪਾਕਿਸਤਾਨ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਸਟਾਲ ਲਾਉਣ ਅਤੇ ਖਰੀਦਦਾਰੀ ਕਰਨ ਪਹੁੰਚ ਰਹੇ ਹਨ ਅਤੇ ਰੌਣਕਾਂ ਵੇਖਦਾ ਹੀ ਬਣ ਰਹੀਆਂ ਹਨ। ਬਾਕੀ ਅੰਮ੍ਰਿਤਸਰ ਵਿਖੇ ਜੀ 20 ਸਮਾਗਮ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰੀਆਂ ਵਿਚ ਲਗਾ ਹੋਇਆ ਹੈ ਅਤੇ ਅਸੀਂ ਚੰਗੇ ਤਰੀਕੇ ਨਾਲ ਇਸ ਦੀ ਮੇਜਬਾਨੀ ਕਰਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਚ ਇੰਡਸਟਰੀ ਲਾਉਣ ਲਈ ਗੰਭੀਰ ਹੈੈ ਅਤੇ ਨਵੀਆਂ ਨੀਤੀਆਂ ਬਣਾ ਰਹੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਰ ਪੰਜਾਬ ਚ ਆ ਕੇ ਇਨਵੈਸ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਹੋ ਸਕੇ। ਅਗਲੇ ਸਾਲ 2023 ਚ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਰ ਪੰਜਾਬ ਚ ਆਉਣਗੇ। ਵਿਰੋਧੀ ਧਿਰਾਂ ‘ਤੇ ਵਰ੍ਹਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਕ ਇਮਾਨਦਾਰ ਸਰਕਾਰ ਬਣੀ ਹੈ, ਜਿਸ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਵਿਰੋਧੀ ਧਿਰਾਂ ਉਂਗਲ ਉਠਾਉਣ ਦੀ ਕਸਰ ਨਹੀਂ ਛਡ ਰਹੀਆਂ ਪਰ ਅਸੀਂ ਆਪਣੇ ਕੰਮ ਅਤੇ ਜਨਤਾ ਨਾਲ ਕਿਤੇ ਵਾਅਦੇ ਸੰਬੰਧੀ ਕਾਰਜਸ਼ੀਲ ਹਾਂ। ਪੰਜਾਬ ਵਿਚ ਹੋਰ ਰਹੀਆਂ ਹਿੰਸਕ ਘਟਨਾਵਾਂ ਸੰਬਧੀ ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਗੈਂਗਸਟਰਵਾਦ ‘ਤੇ ਨਕੇਲ ਕੱਸੀ ਜਾ ਰਹੀ ਹੈ।