ਪਾਠਨਕੋਟ ਚ ਪਟਿਆਲਾ ਚ ਦੋ ਨਵੇਂ ਕੇਸ ਆਏ ਸਾਹਮਣੇ, ਸੂਬੇ ਚ ਗਿਣਤੀ ਹੋਈ

0
1504

ਪਟਿਆਲਾ . ਅੱਜ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਪਹਿਲਾ ਕੇਸ ਇਕ ਆਟੋ ਚਾਲਕ ਦਾ ਜਿਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਆਟੋ ਚਾਲਕ ਦੇ ਇਨਫੈਕਟਿਡ ਹੋਣ ਦੀ ਵਜ੍ਹਾ ਸਾਫ ਨਹੀ ਹੋ ਰਹੀ ਹੈ। ਦੂਜਾ ਕੇਸ ਸੁਜਾਨਪੁਰ ਨਾਲ ਜੁੜਿਆ ਹੋਇਆ ਹੈ ਹੁਣ ਤੱਕ ਪਠਾਨਕੋਟ ਵਿਚ ਕੋਰੋਨਾ ਵਾਇਰਸ ਦੇ 24 ਕੇਸ ਹੋ ਗਏ ਹਨ।

ਪਟਿਆਲਾ ਵਿਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਰੀਜ਼ ਸਾਹਮਣੇ ਆਏ ਹਨ। ਪੀੜਤ ਮਹਿਲਾ ਤੇ ਉਸਦੇ ਦੋ ਪੁੱਤਰਾਂ ਦੀ ਰਿਪੋਰਟ ਪੌਜੀਟਿਵ ਆਈ ਹੈ। ਮਹਿਲਾ ਦਾ ਪਤੀ ਕੱਲ੍ਹ ਪੌਜੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਪੂਰੇ ਸਫਾਬਾਦੀ ਗੇਟ ਇਲਾਕੇ ਨੂੰ ਸੀਲ ਕੀਤਾ ਗਿਆ। ਪਟਿਆਲਾ ‘ਚ ਕੋਰੋਨਾ ਦੇ 6 ਕੇਸ ਸਾਹਮਣੇ ਆਏ ਹਨ।

ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦੇ ਮੋਹਾਲੀ ‘ਚ 56 ਕੇਸ, ਜਲੰਧਰ ‘ਚ ਕੋਰੋਨਾ ਦੇ 25 ਕੇਸ, ਪਠਾਨਕੋਟ ‘ਚ 24, ਨਵਾਂਸ਼ਹਿਰ ‘ਚ 19 ਕੇਸ, ਅੰਮ੍ਰਿਤਸਰ, ਲੁਧਿਆਣਾ ਤੇ ਮਾਨਸਾ ਵਿਚੋਂ 11-11 ਕੇਸ, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਫ਼ਰੀਦਕੋਟ ‘ਚ 3 ਕੇਸ, ਰੂਪਨਗਰ ਤੇ ਸੰਗਰੂਰ ‘ਚ 3-3 ਕੇਸ, ਪਟਿਆਲਾ ਤੋਂ 6 ਕੇਸ , ਬਰਨਾਲਾ, ਫਤਿਹਗੜ੍ਹ ਸਾਹਿਬ ਤੇ ਕਪੂਰਥਲਾ ‘ਚ 2-2 ਕੇਸ, ਮੁਕਤਸਰ ਅਤੇ ਗੁਰਦਾਸਪੁਰ ‘ਚ 1-1 ਕੇਸ ਸਾਹਮਣੇ ਆਏ ਹਨ।

ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 191 ਕੇਸ ਸਾਹਮਣੇ ਆਏ ਹਨ। ਇਹਨਾਂ ਵਿਚੋਂ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੋਕ ਠੀਕ ਹੋ ਗਏ ਹਨ।