ਜਲੰਧਰ ‘ਚ ਇੱਕ ਕੁਇੰਟਲ 80 ਕਿਲੋ ਚੂਰਾ ਪੋਸਤ ਸਣੇ ਗ੍ਰਿਫਤਾਰ

0
859

ਜਲੰਧਰ . ਜ਼ਿਲੇ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੱਕ ਕੁਇੰਟਲ 80 ਕਿੱਲੋ ਚੂਰਾ ਪੋਸਤ ਅਤੇ ਇੱਕ ਕਿਲੋ ਅਫੀਮ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਆਰੋਪੀ ਦੀ ਪਛਾਣ ਕਿਸ਼ਨ ਲਾਲ ਬਿੱਲ ਵਜੋਂ ਹੋਈ ਹੈ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ। ਜਲੰਧਰ ਸਿਟੀ ਪੁਲਿਸ ਦੇ ਕਮਿਸਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੰਡਿਆਲਾ ਦੀ ਪੁੱਲ ਨਹਿਰ ਸਮਰਾਵਾਂ ‘ਤੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਕ ਟਰੱਕ ਨੂੰ ਰੋਕ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ ਚੁਰਾ ਪੋਸਟ ਅਤੇ ਅਫੀਮ ਬਰਾਮਦ ਹੋਈ। ਅਰੋਪੀ ਕਿਸ਼ਨ ਲਾਲ ਇਹ ਸਪਲਾਈ ਰਾਜਸਥਾਨ ਤੋਂ ਲੁਧਿਆਣਾ ਸਮੇਤ ਕਈ ਇਲਾਕਿਆਂ ‘ਚ ਕਰਨ ਜਾ ਰਿਹਾ ਸੀ। ਉਨਾਂ ਕਿਹਾ ਕਿ ਪੁਲਿਸ ਵਲੋਂ ਇਸ ਪੂਰੇ ਨੇਕਸੱਸ ਨੂੰ ਬ੍ਰੇਕ ਕਰਨ ਲਈ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ।  

ਉੱਧਰ ਮੁਲਜ਼ਮ ਕਿਸ਼ਨ ਲਾਲ ਬਿੱਲ ਦਾ ਕਹਿਣਾ ਐ ਕਿ ਉਹ ਦੂਜੀ ਵਾਰ ਸਪਲਾਈ ਦੇਣ ਲਈ ਆਇਆ ਸੀ ਤੇ ਉਸਨੂੰ ਇਕ ਅਸਾਈਨਮੈਂਟ ਪਹੁੰਚਾਉਣ ਦੇ ਬਦਲੇ 5 ਤੋਂ 6 ਹਜ਼ਾਰ ਰੁਪਏ ਮਿਲਦੇ ਸੀ।