ਖਤਰੇ ‘ਚ ਏਅਰ ਇੰਡੀਆ, ਛੇ ਮਹੀਨੇ ‘ਚ ਹੋ ਸਕਦੀ ਬੰਦ

0
850

ਨਵੀਂ ਦਿੱਲੀ . ਮਾੜੇ ਆਰਥਿਕ ਹਲਾਤਾਂ ‘ਚੋਂ ਫਸੀ ਸਰਕਾਰੀ ਏਅਰਲਾਨਿ ਏਅਰ ਇੰਡੀਆ ਨੂੰ ਜੇਕਰ ਖਰੀਦਾਰ ਨਹੀਂ ਮਿਲੇ ਤਾਂ ਅਗਲੇ ਸਾਲ ਜੂਨ ਤੱਕ ਉਸ ਨੂੰ ਬੰਦ ਕਰਨਾ ਪਵੇਗਾ। ਇਹ ਦਾਅਵਾ ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕੀਤਾ ਹੈ।
ਇਸ ਵਿਚਾਲੇ ਹਵਾਈ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਆਉਣ ਵਾਲੇ ਕੁੱਝ ਹਫਤਿਆਂ ‘ਚ ਏਅਰ ਇੰਡੀਆ ਨੂੰ ਖਰੀਦਣ ਦੇ ਚਾਹਵਾਨਾਂ ਲਈ ਪੱਤਰ ਜਾਰੀ ਕਰੇਗਾ। ਉਹਨਾਂ ਕਿਹਾ- ਏਅਰ ਇੰਡੀਆ ਫਸਟ ਕਲਾਸ ਦੀ ਏਅਰਲਾਇਨ ਹੈ ਪਰ ਉਸ ਦੇ ਨਿੱਜੀਕਰਨ ਨੂੰ ਲੈ ਕੇ ਕੋਈ ਦੁਚਿੱਤੀ ਨਹੀਂ ਹੈ। ਅਸੀਂ ਕਿਸੇ ਟਾਇਮਫ੍ਰੇਮ ‘ਚ ਨਹੀਂ ਕੰਮ ਕਰ ਰਹੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਇਸ ਨੂੰ ਕੋਈ ਖਰੀਦ ਲਵੇ।
ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਇੱਕ ਵੱਡੇ ਅਫਸਰ ਨੇ ਦਾਅਵਾ ਕੀਤਾ ਸੀ ਕਿ 12 ਛੋਟੇ ਜਹਾਜ ਖੜੇ ਹਨ, ਇਹਨਾਂ ਨੂੰ ਮੁੜ ਚਲਾਉਣ ਲਈ ਪੈਸਿਆਂ ਦੀ ਲੋੜ ਹੈ। ਏਅਰ ਇੰਡੀਆ ‘ਤੇ ਕਰੀਬ 60,000 ਕਰੋੜ ਦਾ ਕਰਜ਼ਾ ਹੈ ਅਤੇ ਸਰਕਾਰ ਇਸ ਦੇ ਕੁੱਝ ਹਿੱਸੇ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਜੇਕਰ ਅਗਲੇ ਸਾਲ ਜੂਨ ਤੱਕ ਕੋਈ ਖਰੀਦਾਰ ਨਹੀਂ ਮਿਲਿਆ ਤਾਂ ਏਅਰ ਇੰਡੀਆ ਵੀ ਜੇਟ ਏਅਰਵੇਜ਼ ਦੇ ਰਾਹ ‘ਤੇ ਤੁਰਦਿਆਂ ਬੰਦ ਹੋ ਸਕਦੀ ਹੈ।