ਕਵੀ ਮੰਗਲੇਸ਼ ਡਬਰਾਲ ਦਾ ਕੋਰੋਨਾ ਕਾਰਨ ਦੇਹਾਂਤ

0
15819

ਜਲੰਧਰ | ਕਵੀ ਮੰਗਲੇਸ਼ ਡਬਰਾਲ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਬੁੱਧਵਾਰ ਦੀ ਸ਼ਾਮ ਦਿੱਲੀ ਦੇ ਏਮਸ ਹਸਪਤਾਲ ਵਿਚ ਆਖਰੀ ਸਾਹ ਲਏ। ਉਹਨਾਂ ਦੇ ਜਾਣ ਨਾਲ ਸਾਹਿਤ ਅਤੇ ਕਲਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਿਚ ਉਦਾਸੀ ਦੀ ਲਹਿਰ ਹੈ।

ਮੰਗਲੇਸ਼ ਡਬਰਾਲ ਹਿੰਦੀ ਦੇ ਮਸ਼ਹੂਰ ਕਵੀ ਸਨ। ਉਹਨਾਂ ਨੇ ਪੰਜ ਕਾਵਿ ਸੰਗ੍ਰਹਿ ਲਿਖੇ। ਉਹਨਾਂ ਨੇ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਜਨਸੱਤਾ ਅਖਬਾਰ ਤੋਂ ਕੀਤੀ ਸੀ। ਉਹਨਾਂ ਨੇ ਕਵਿਤਾ ਲਿਖਣ ਦੇ ਨਾਲ-ਨਾਲ ਡਾਇਰੀ, ਸੰਪਾਦਨਾਂ ਤੇ ਅਨੁਵਾਦ ਵੀ ਕੀਤਾ।

ਉਹਨਾਂ ਨੇ ਵਿਸ਼ਵ ਦੇ ਬਹੁਤ ਸਾਰੇ ਮਹਾਨ ਕਵੀਆਂ ਦੀਆਂ ਕਵਿਤਾਵਾਂ ਦਾ ਹਿੰਦੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਕੁਝ ਸਾਲ ਪਹਿਲਾਂ ਉਹਨਾਂ ਨੇ ਅਰੁੰਧਤੀ ਰਾਏ ਦੇ ਦੂਸਰੇ ਨਾਵਲ The ministry of utmost Happiness ਦਾ ਵੀ ਅਨੁਵਾਦ ਕੀਤਾ। ਉਹ ਇਕ ਵਧੀਆ ਸੰਪਾਦਕ ਵੀ ਸਨ ਤੇ ਆਪਣੇ ਸਾਫ-ਸੁਥਰੀ ਤੇ ਲਿਟਰੇਰੀ ਪੱਤਰਕਾਰੀ ਲਈ ਜਾਣੇ ਜਾਂਦੇ ਸਨ।