ਰੇਲਵੇ ਨੇ ਕਿਰਾਇਆ ਵਧਾਇਆ, ਪੰਜਾਬ ਨੇ ਬੱਸਾਂ ਦੇ ਸਫਰ ਮਹਿੰਗੇ ਕੀਤੇ

0
883

ਜਲੰਧਰ . ਨਵੇਂ ਸਾਲ ‘ਤੇ ਕੇਂਦਰ ਸਰਕਾਰ ਨੇ ਟ੍ਰੇਨ ਦਾ ਸਫਰ ਅਤੇ ਪੰਜਾਬ ਸਰਕਾਰ ਨੇ ਬੱਸਾਂ ਦੇ ਸਫਰ ਨੂੰ ਮਹਿੰਗਾ ਕਰ ਦਿੱਤਾ ਹੈ। ਰੇਲਵੇ ਨੇ ਪ੍ਰਤੀ ਕਿਲੋਮੀਟਰ ਦੇ ਸਫਰ ਦੇ ਹਿਸਾਬ ਨਾਲ ਚਾਰ ਪੈਸੇ ਤੱਕ ਕਿਰਾਏ ‘ਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਪ੍ਰਤੀ ਕਿਲੋਮੀਟਰ ਦੋ ਪੈਸੇ ਕਿਰਾਇਆ ਵਧਾ ਦਿੱਤਾ ਹੈ।
ਬਿਨਾ ਏਸੀ ਵਾਲੀਆਂ ਟ੍ਰੇਨਾਂ ‘ਚ ਸਫਰ ਕਰਨ ਵਾਲਿਆਂ ਨੂੰ ਹੁਣ ਪ੍ਰਤੀ ਕਿਲੋਮੀਟਰ ਇੱਕ ਪੈਸਾ ਜ਼ਿਆਦਾ ਦੇਣਾ ਪਵੇਗਾ ਜਦਕਿ ਏਸੀ ‘ਚ ਸਫਰ ਕਰਨਾ ਹੋਵੇ ਤਾਂ ਹੁਣ ਪ੍ਰਤੀ ਕਿਲੋਮੀਟਰ ਚਾਰ ਪੈਸੇ ਜ਼ਿਆਦਾ ਕਿਰਾਇਆ ਦੇਣਾ ਪਵੇਗਾ।
ਵਧਿਆ ਹੋਇਆ ਕਿਰਾਇਆ ਇੱਕ ਜਨਵਰੀ ਤੋਂ ਪੂਰੇ ਮੁਲਕ ‘ਚ ਲਾਗੂ ਹੋਵੇਗਾ। ਜਿਹਨਾਂ ਨੇ ਪਹਿਲਾਂ ਤੋਂ ਹੀ ਟਿਕਟਾਂ ਬੁੱਕ ਕਰਵਾਈਆਂ ਹਨ ਉਹਨਾਂ ‘ਤੇ ਇਸ ਵਾਧੇ ਦਾ ਕੋਈ ਅਸਰ ਨਹੀਂ ਪਵੇਗਾ।
ਪੰਜਾਬ ਸਰਕਾਰ ਪਹਿਲਾਂ ਸਾਧਾਰਨ ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਇੱਕ ਰੁਪਏ 14 ਪੈਸੇ ਲੈਂਦੀ ਸੀ ਜਿਸ ਨੂੰ ਵਧਾ ਕੇ ਇੱਕ ਰੁਪਏ 16 ਪੈਸੇ ਕਰ ਦਿੱਤਾ ਗਿਆ ਹੈ। ਏਸੀ ਬੱਸਾਂ ਦਾ ਕਿਰਾਇਆ ਪਹਿਲਾਂ ਇੱਕ ਰੁਪਏ 36 ਪੈਸੇ ਪ੍ਰਤੀ ਕਿਲੋਮੀਟਰ ਸੀ ਜੋ ਕਿ ਹੁਣ ਤੋਂ ਇੱਕ ਰੁਪਏ 39 ਪੈਸੇ ਦੇਣਾ ਹੋਵੇਗਾ। ਇਸ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਵਧੇ ਹੋਏ ਰੇਟ ਇੱਕ ਜਨਵਰੀ ਤੋਂ ਲਾਗੂ ਹੋਣਗੇ।