ਮੋਦੀ ਦੇ ਮੰਤਰੀ ਨੇ ਕਿਹਾ- ਜਿਹੜੇ ਭਾਰਤ ਮਾਤਾ ਦੀ ਜੈ ਬੋਲਣਗੇ ਉਹੀ ਰਹਿਣਗੇ ਮੁਲਕ ‘ਚ

0
794

ਪੁਣੇ . ਮੁਲਕ ‘ਚ ਸਿਰਫ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਜਾਣ ਦੇਣਾ ਚਾਹੀਦਾ ਹੈ ਜਿਹੜੇ ਭਾਰਤ ਮਾਤਾ ਦੀ ਜੈ ਬੋਲਣ ਲਈ ਤਿਆਰ ਹੋਣ। ਇਹ ਗੱਲ ਆਖੀ ਹੈ ਪਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ। ਪ੍ਰਧਾਨ ਬੀਜੇਪੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਪ੍ਰੋਗਰਾਮ ‘ਚ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਿਹਾ- ਸਾਨੂੰ ਇਹ ਚੁਣੌਤੀ ਮੰਨਣੀ ਪਵੇਗੀ ਅਤੇ ਇਹ ਪੱਕਾ ਕਰਨਾ ਹੋਵੇਗਾ ਕਿ ਸਿਰਫ ਉਹ ਲੋਕ ਹੀ ਇੱਥੇ ਰਹਿ ਸਕਣ ਜਿਹੜੇ ਭਾਰਤ ਮਾਤਾ ਦੀ ਜੈ ਕਹਿਣ ਲਈ ਤਿਆਰ ਹੋਣ।
ਭਾਜਪਾ ਨੇਤਾ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਪ੍ਰੋਗਰਾਮ ‘ਚ ਕਿਹਾ- ਕੀ ਭਗਤ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸ਼ਹੀਦੀ ਫਜ਼ੁਲ ਜਾਵੇਗੀ? ਕੀ ਮੁਲਕ ਨੇ ਆਜ਼ਾਦੀ ਦੀ ਲੜਾਈ ਇਸ ਵਾਸਤੇ ਲੜੀ ਸੀ ਤਾਂ ਜੋ ਅਸੀਂ 70 ਸਾਲ ਬਾਅਦ ਸੋਚੀਏ ਕਿ ਨਾਗਰਿਕਤਾ ਗਿਣੀ ਜਾਵੇ ਜਾਂ ਨਾ? ਕੀ ਅਸੀਂ ਇਸ ਮੁਲਕ ਨੂੰ ਧਰਮਸ਼ਾਲਾ ਬਨਾਉਣਾ ਚਾਹੁੰਦੇ ਹਾਂ।
ਸੀਏਏ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਇਸ ਬਿਆਨ ਦਾ ਵਿਰੋਧ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਮੰਤਰੀ ਇਸ ਬਿਆਨ ਨੂੰ ਵਾਪਸ ਲੈਣ।