ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਲਈ ਲਿਖਤੀ ਤੇ ਸਰੀਰਿਕ ਸਿਖਲਾਈ ਦੇਣ ਲਈ ਚਲਾਏ ਜਾ ਰਹੇ ਹਨ ਸੀ-ਪਾਈਟ ਕੇਂਦਰ

0
1513

ਬਠਿੰਡਾ . ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਲਿਖਤੀ ਅਤੇ ਸਰੀਰਿਕ ਸਿਖਲਾਈ ਦੇਣ ਲਈ ਸੀ-ਪਾਈਟ ਕੇਂਦਰ ਚਲਾਏ ਜਾ ਰਹੇ ਹਨ। ਇੰਨਾਂ ਕੇਂਦਰਾਂ ਦੁਆਰਾ ਲੋੜੀਂਦੀ ਲਿਖਤੀ ਤੇ ਸਰੀਰਿਕ ਪ੍ਰੀਖਿਆ ਦੀ ਸਿਖਲਾਈ ਲੈ ਕੇ ਨੌਜਵਾਨ ਫੌਜ ਦੀਆਂ ਵੱਖ-ਵੱਖ ਫੋਰਸਾਂ ਵਿੱਚ ਭਰਤੀ ਹੋ ਰਹੇ ਹਨ। ਇਹ ਜਾਣਕਾਰੀ ਮਾਡਲ ਕਰੀਅਰ ਸੈਂਟਰ-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ. ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੱਤੀ।

                ਉਨਾਂ ਹੋਰ ਦੱਸਿਆ ਕਿ ਜ਼ਿਲਾ ਬਠਿੰਡਾ ਦੇ ਸੀ-ਪਾਈਟ ਕੇਂਦਰ ਕਾਲਝਰਾਣੀ ਅਤੇ ਬੋਰੇਵਾਲ ਵਿਖੇ ਫੌਜ ਵਿੱਚ ਭਰਤੀ ਦੇ ਚਾਹਵਾਨ ਨੌਜਾਵਾਨਾਂ ਲਈ 15 ਮਈ, 2020 ਤੋਂ ਆਨਲਾਈਨ ਸਿਖਲਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਤਾਲਾਬੰਦੀ ਤੋਂ ਬਾਅਦ ਹਾਲਾਤ ਸੁਧਰਨ ਉਪਰੰਤ ਹੋਣ ਵਾਲੀਆਂ ਭਰਤੀਆਂ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ।

                ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਮੇਸ਼ ਚੰਦਰ ਖੁੱਲਰ, ਡਿਪਟੀ ਡਾਇਰੈਕਟਰ, ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਦੇ ਚਾਹਵਾਨ ਨੌਜਵਾਨ ਦੀ ਯੋਗਤਾ ਦਸਵੀਂ ਵਿੱਚ ਘੱਟੋ-ਘੱਟ 45 ਪ੍ਰਤੀਸ਼ਤ, ਉਮਰ 17  ਤੋਂ 21 ਸਾਲ ਤੇ ਛਾਤੀ 77 ਸੈਟੀਮੀਟਰ ਹੋਣੀ ਚਾਹੀਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਸੀ-ਪਾਈਟ ਕੇਂਦਰ ਕਾਲਝਰਾਣੀ ਅਤੇ ਬੋਰੇਵਾਲ ਦੇ ਮੁਖੀ ਸ਼੍ਰੀ ਹਰਮੇਲ ਸਿੰਘ ਨਾਲ ਮੋਬਾਇਲ ਨੰਬਰ 94641-52013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

                ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਡਲ ਕਰੀਅਰ ਸੈਂਟਰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਤੇ ਸ਼੍ਰੀ ਅੰਕੁਰਵੀਰ ਅਰੋੜਾ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਤੇ ਬੇਰੋਜ਼ਗਾਰ ਨੌਜਵਾਨਾਂ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਜੁਆਇੰਟ ਪ੍ਰੋਜੈਕਟ ਤਹਿਤ ਮਾਡਲ ਕਰੀਅਰ ਸੈਂਟਰ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਆਨਲਾਈਨ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।