ਜਲੰਧਰ ਦੇ ਸੀਲ ਕੀਤੇ ਇਲਾਕਿਆਂ ‘ਚ ਹਰ ਘਰ ਦੇ ਹਰੇਕ ਮੈਂਬਰ ਦਾ ਹੋਵੇਗਾ ਕੋਰੋਨਾ ਟੈਸਟ, ਪੜ੍ਹੋ ਡੀਟੇਲ — Copy

0
917

ਜਲੰਧਰ .  ਼਼ਜ਼ਿਲ੍ਹੇ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਦੇ ਸੀਲ ਇਲਾਕਿਆ ਦੇ ਹਰ ਵਿਅਕਤੀ ਦਾ ਕੋਰੋਨਾ ਟੈਸਟ ਹੋਵੇਗਾ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਨਟੇਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਤੇ ਬਫ਼ਰ ਜੋਨਾਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲੋਕਾਂ ਦੇ ਟੈਸਟ ਜਲਦ ਕੀਤੇ ਜਾਣ। ਉਹਨਾਂ ਨੇ ਕਿਹਾ ਕੋਈ ਵੀ ਘਰ ਤੇ ਘਰਾਂ ਦਾ ਇਕ ਵੀ ਮੈਂਬਰ ਬਿਨਾਂ ਟੈਸਟ ਦੇ ਨਹੀਂ ਰਹੇਗਾ। ਉਨ੍ਹਾ ਕਿਹਾ ਕਿ ਸੈਂਪਲ ਲੈਣ ਨਾਲ ਇਸ ਮਹਾਂਮਾਰੀ ਦੇ ਸਹਿ-ਰੋਗੀ ਅਤੇ ਜ਼ਿਆਦਾ ਗੰਭੀਰ ਮਰੀਜ਼ਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਾ ਸਕੇਗਾ।

ਡੀਸੀ ਨੇ ਦੱਸਿਆ ਕਿ ਸਾਰੇ ਤਿੰਨੋ ਕੋਵਿਡ ਕੇਅਰ ਸੈਂਟਰਾਂ ਨੂੰ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਵਿਚ ਹੋਰ ਸੁਧਾਰ ਲਿਆਂਦਾ ਗਿਆ ਹੈ ਤੇ ਕੋਰੋਨਾ ਤੋਂ ਪ੍ਰਭਾਵਿਚ ਲੋਕਾਂ ਦਾ ਇਲਾਜ਼ ਕਰਨ ਵਿਚ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।

ਇਨ੍ਹਾਂ ਖੇਤਰਾਂ ਵਿਚ ਹਰੇਕ ਵਿਅਕਤੀ ਦਾ ਟੈਸਟ ਲਿਆ ਜਾਵੇਗਾ

  • ਰਾਮ ਨਗਰ (ਉਦਯੋਗਿਕ ਖੇਤਰ)
  • ਸੰਤ ਸ਼ਹਿਰ
  • ਗੁਰੂਦਵਾਰਾ ਨੇ ਸੁੱਖ ਦਾ ਸਾਹ ਲਿਆ (ਲਾਮਾ ਪਿੰਡ)
  • ਉੱਚ ਸੂਰਜ ਗੰਜ
  • ਸੰਜੇ ਗਾਂਧੀ ਨਗਰ
  • ਬਬਲੂ ਬਾਬੇ ਵਾਲੀ ਗਲੀ (ਭਾਰਗਵ ਕੈਂਪ)
  • ਫਤਿਹਪੁਰ (ਕਿਸ਼ਨਪੁਰਾ)
  • ਮਖਦੂਮਪੁਰਾ
  • ਅਮਰ ਨਗਰ (ਕਰਤਾਰਪੁਰ)
  • ਰੋਜ਼ ਪਾਰਕ (ਕਰਤਾਰਪੁਰ)

(Sponsored : जालंधर में खरीदें सबसे सस्ते बैग और सूटकेस। कॉल करें 9646-786-001, Address : 28, Vivek Nagar, Guru Gobind Singh Avenue Road, Jalandhar City)