ਸਹਿਕਾਰੀ ਸਭਾਵਾਂ ਨੇ ਤਕਰੀਬਨ ਸਵਾ 5 ਲੱਖ ਰੁਪਏ ਦਾ ਘਰੇਲੂ ਸਮਾਨ ਘਰ-ਘਰ ਪਹੁੰਚਾਇਆ

0
1472

ਬਠਿੰਡਾ . ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਵਲੋਂ ਮੰਗਲਵਾਰ ਨੂੰ ਤਕਰੀਬਨ 5,26,469 ਰੁਪਏ ਦਾ ਲੋੜੀਂਦਾ ਘਰੇਲੂ ਸਮਾਨ ਘਰ-ਘਰ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ 37,48,096 ਰੁਪਏ ਦੀ ਖ਼ਾਦ ਵੀ ਵੇਚੀ ਗਈ। ਇਹ ਜਾਣਕਾਰੀ ਉਪ ਰਜਿਸਟਰਾਰ ਸ਼੍ਰੀ ਅਨਿਲ ਕੁਮਾਰ ਨੇ ਸਾਂਝੀ ਕੀਤੀ।

                ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਹਿਕਾਰੀ ਸਭਾਵਾਂ ਵੱਲੋਂ ਜ਼ਿਲੇ ਦੇੇ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਘਰੇਲੂ ਸਮਾਨ ਜਿਵੇਂ ਕਿ ਘਿਓ, ਦਾਲਾਂ, ਤੇਲ, ਖੰਡ ਆਦਿ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਭਾਵਾਂ ਨਾਲ ਜੁੜੇ ਹੋਏ ਮੈਂਬਰਾਂ ਨੂੰ ਖ਼ਾਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

                ਉਨਾਂ ਇਹ ਵੀ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਬਠਿੰਡਾ ਵੱਲੋਂ 118032 ਲੀਟਰ ਦੁੱਧ ਦੀ ਖਰੀਦ ਕਿਸਾਨਾਂ ਤੋਂ ਕੀਤੀ ਗਈ ਤੇ 47053 ਲੀਟਰ ਦੁੱਧ ਦੀ ਸਪਲਾਈ ਆਮ ਲੋਕਾਂ ਨੂੰ ਆਪਣੀਆਂ ਵੈਨਾਂ ਆਦਿ ਰਾਹੀਂ ਉਨਾਂ ਦੇ ਦਰਾਂ ਤੱਕ ਮੁਹੱਈਆ ਕਰਵਾਈ ਗਈ।

                ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਵੇਰਕਾ ਵੱਲੋਂ 5466 ਕਿਲੋ ਦਹੀਂ, 734 ਕਿਲੋ ਪਨੀਰ, 6948 ਲੀਟਰ ਲੱਸੀ ਅਤੇ ਘਿਓ ਦੀ ਸਪਲਾਈ ਵੀ ਆਮ ਜਨਤਾ ਨੂੰ ਕੀਤੀ ਗਈ। ਇਸੇ ਤਰਾਂ ਮਾਰਕਫੈਡ ਬਠਿੰਡਾ ਵਲੋਂ ਵੱਖ-ਵੱਖ ਸੇਲ ਪੁਆਇੰਟਾਂ ਰਾਹੀਂ ਲੋਕਾਂ ਨੂੰ ਘਿਓ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਨਿਰਵਿਘਨ ਕੀਤੀ ਜਾ ਰਹੀ ਹੈ।