ਰਾਜ ਕੁੰਦਰਾ ਨੂੰ ED ਨੇ ਭੇਜਿਆ ਸੰਮਨ, ਹੁਣ ਪੋਰਨੋਗ੍ਰਾਫੀ ਕੇਸ ‘ਚ ਮੁੰਬਈ ਦਫ਼ਤਰ ‘ਚ ਹੋਵੇਗੀ ਪੁੱਛਗਿੱਛ

0
944

ਮੁੰਬਈ, 1 ਦਸੰਬਰ | ਈਡੀ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਰਾਜ ਕੁੰਦਰਾ ਤੋਂ ਪੋਰਨੋਗ੍ਰਾਫੀ ਕੇਸ ‘ਚ ਪੁੱਛਗਿੱਛ ਕਰਨ ਲਈ ਭੇਜਿਆ ਗਿਆ ਹੈ। ਇਹ ਨਵਾਂ ਖ਼ੁਲਾਸਾ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ ‘ਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਇਆ ਹੈ।

ਈਡੀ ਦੇ ਛਾਪੇ ਤੋਂ ਬਾਅਦ ਜਾਂਚ ਏਜੰਸੀ ਨੇ ਉਸ ਨੂੰ ਸੰਮਨ ਜਾਰੀ ਕੀਤਾ ਹੈ। ਕੁੰਦਰਾ ਤੋਂ ਇਲਾਵਾ ਹੋਰ ਮੁਲਜ਼ਮਾਂ ਨੂੰ ਵੀ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਰਾਜ ਕੁੰਦਰਾ ਤੋਂ ਸੋਮਵਾਰ ਨੂੰ ਈਡੀ ਦਫ਼ਤਰ ਵਿਚ ਪੁੱਛਗਿੱਛ ਕੀਤੀ ਜਾਵੇਗੀ।

ਰਾਜ ਕੁੰਦਰਾ ‘ਤੇ ਪੋਰਨੋਗ੍ਰਾਫੀ ਮਾਮਲੇ ‘ਚ ਕਈ ਦੋਸ਼ ਲੱਗੇ ਹਨ।  ਈਡੀ ਇਸ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਜ ਕੁੰਦਰਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਗੱਲਾਂ ਲਿਖੀਆਂ ਹਨ। ਉਨ੍ਹਾਂ ਲਿਖਿਆ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਚਾਰ ਸਾਲਾਂ ਤੋਂ ਜਾਂਚ ਚੱਲ ਰਹੀ ਹੈ। ਮੈਂ ਇਸਦਾ ਪੂਰੀ ਤਰ੍ਹਾਂ ਪਾਲਣ ਕਰ ਰਿਹਾ ਹਾਂ। ਇਸ ਮਾਮਲੇ ਬਾਰੇ ਸਿਰਫ਼ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਸਨਸਨੀ ਸੱਚਾਈ ਨੂੰ ਛੁਪਾ ਨਹੀਂ ਸਕਦੀ।

ਅੰਤ ਵਿੱਚ, ਨਿਆਂ ਦੀ ਜਿੱਤ ਹੋਵੇਗੀ।’ ਇਸ ਨੋਟ ਵਿੱਚ ਅੱਗੇ ਰਾਜ ਕੁੰਦਰਾ ਲਿਖਦੇ ਹਨ, ‘ਇਸ ਮਾਮਲੇ ਵਿੱਚ ਮੇਰੀ ਪਤਨੀ ਦਾ ਨਾਮ ਵਾਰ-ਵਾਰ ਨਾ ਲਿਆ ਜਾਵੇ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਰਪਾ ਕਰਕੇ ਸਾਡੀਆਂ ਸੀਮਾਵਾਂ ਦਾ ਸਤਿਕਾਰ ਕਰੋ।