ਗਰਮੀ ਨੇ ਦਿਖਾਉਣੇ ਸ਼ੁਰੂ ਕੀਤੇ ਤੇਵਰ, ਅੱਜ ਹੋਰ ਵਧੇਗਾ ਪਾਰਾ

0
1927

ਜਲੰਧਰ/ਚੰਡੀਗੜ੍ਹ| ਪੰਜਾਬ ਵਿਚ ਗਰਮੀ ਵਧਣ ਲੱਗੀ ਹੈ। ਤਿੰਨ ਦਿਨਾਂ ਵਿਚ ਕੁਝ ਸ਼ਹਿਰਾਂ ਵਿਚ 5 ਡਿਗਰੀ ਤੱਕ ਉਛਾਲ ਦੇਖਿਆ ਗਿਆ ਹੈ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸੂਬੇ ਵਿਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਸੂਬੇ ਦੇ ਹੋਰ ਸ਼ਹਿਰਾਂ ਦਾ ਤਾਪਮਾਨ ਵੀ ਆਮ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿਚ 39.8 ਡਿਗਰੀ, ਲੁਧਿਆਣਾ ਵਿਚ 39.8, ਪਟਿਆਲਾ ਵਿਚ 40.3, ਬਠਿੰਡਾ ਵਿਚ 40.8, ਬਰਨਾਲਾ ਵਿਚ 40.3, ਜਲੰਧਰ ਵਿਚ 38.44, ਮੋਗਾ ਵਿਚ 39.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

5 ਮਈ ਤੋਂ ਲੈ ਕੇ ਵੀਰਵਾਰ ਤੱਕ ਪੰਜਾਬ ਵਿਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਹੀ ਕਾਰਨ ਹੈ ਕਿ ਗਰਮੀ ਨੇ ਜ਼ੋਰ ਫੜ ਲਿਆ ਹੈ। ਵਿਭਾਗ ਅਨੁਸਾਰ ਇਨ੍ਹਾਂ ਸੱਤ ਦਿਨਾਂ ਵਿਚ 3.6 ਮਿਲੀਮੀਟਰ ਆਮ ਮੀਂਹ ਦੇ ਮੁਕਾਬਲੇ ਸਿਰਫ ਦੋ ਮਿਲੀਮੀਟਰ ਹੀ ਮੀਂਹ ਪਿਆ ਹੈ। ਖਾਸ ਕਰਕੇ ਪੰਜਾਬ ਦੇ ਪਟਿਆਲਾ, ਸੰਗਰੂਰ, ਫਿਰੋਜਪੁਰ, ਮਾਨਸਾ ਤੇ ਮੋਗਾ ਜ਼ਿਲ੍ਹੇ ਇਨ੍ਹਾਂ ਦਿਨਾਂ ਦੌਰਾਨ ਪੂਰੀ ਤਰ੍ਹਾਂ ਸੁੱਕੇ ਰਹੇ ਹਨ।