ਬਾਈਕ ‘ਤੇ ਜਾ ਰਹੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਲੁੱਟਿਆ

0
202

ਲੁਧਿਆਣਾ, 15 ਅਕਤੂਬਰ | ਲੁਧਿਆਣਾ ‘ਚ ਦੇਰ ਰਾਤ ਪਿੰਡ ਰਾਮਗੜ੍ਹ ਨੇੜੇ ਬਾਈਕ ਸਵਾਰ ਬਦਮਾਸ਼ਾਂ ਨੇ ਕੰਮ ਤੋਂ ਘਰ ਪਰਤ ਰਹੇ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਅਤੇ ਛੱਰੇ ਨੌਜਵਾਨ ਦੀ ਗਰਦਨ ‘ਤੇ ਵੱਜੇ। ਬਦਮਾਸ਼ ਉਸ ਦੀ ਜੇਬ ‘ਚੋਂ ਕਰੀਬ 3 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਏ। ਜ਼ਖਮੀ ਨੌਜਵਾਨ ਸੋਨੂੰ ਕੁਮਾਰ ਘਟਨਾ ਤੋਂ ਬਾਅਦ ਕਰੀਬ ਇਕ ਘੰਟਾ ਦਰਦ ਨਾਲ ਉਥੇ ਪਿਆ ਰਿਹਾ। ਬਾਅਦ ਵਿਚ ਰਾਤ ਨੂੰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਨਕਾਬਪੋਸ਼ ਬਦਮਾਸ਼ ਮੋਬਾਈਲ ਖੋਹਣ ਲੱਗੇ ਤਾਂ ਸੋਨੂੰ ਦੀ ਬਦਮਾਸ਼ਾਂ ਨਾਲ ਝੜਪ ਹੋ ਗਈ