ਗਲੀ ‘ਚ ਬਣਾਏ ਸਪੀਡ ਬ੍ਰੇਕਰ ਕਾਰਨ ਨੌਜਵਾਨ ਦਾ ਐਕਟਿਵਾ ਫਿਸਲਿਆ, ਸਿਰ ‘ਚ ਸੱਟ ਲੱਗਣ ਕਾਰਨ ਮੌਤ; ਰਾਤੋਂ-ਰਾਤ ਪੱਟਿਆ ਸਪੀਡ ਬ੍ਰੇਕਰ

0
3522

ਹੁਸ਼ਿਆਰਪੁਰ (ਅਮਰੀਕ ਕੁਮਾਰ) | ਇੱਕ ਦਰਦਨਾਕ ਹਾਦਸੇ ‘ਚ ਸਪੀਡ ਬ੍ਰੇਕਰ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।

ਅਮਰਜੀਤ ਨੇ ਦੱਸਿਆ ਕਿ ਉਸ ਦਾ ਭਤੀਜਾ ਹਿਮਾਂਸ਼ੂ ਬੀਤੀ ਸ਼ਾਮ ਬਾਜ਼ਾਰ ਤੋਂ ਘਰ ਨੂੰ ਆ ਰਿਹਾ ਸੀ । ਪਿਪਲਾਂਵਾਲਾ ‘ਚ ਉਸ ਦੇ ਘਰ ਨਜ਼ਦੀਕ ਹੀ ਗਲੀ ‘ਚ ਸਪੀਡ ਬ੍ਰੇਕਰ ਬਣਿਆ ਹੈ। ਸਪੀਡ ਬ੍ਰੇਕਰ ਕਾਰਨ ਐਕਟਿਵਾ ਦਾ ਬੈਲੰਸ ਵਿਗੜ ਗਿਆ ਤੇ ਮੁੰਡਾ ਕੰਧ ‘ਚ ਵੱਜਾ। ਗੰਭੀਰ ਹਾਲਤ ਵਿੱਚ ਹਿਮਾਂਸ਼ੂ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਸਵੇਰੇ ਉਸ ਦੀ ਮੌਤ ਹੋ ਗਈ। ਘਟਨਾ ਦਾ ਵੀਡੀਓ ਸੀਸੀਟੀਵੀ ‘ਚ ਕੈਦ ਹੋ ਗਿਆ।

ਹਿਮਾਂਸ਼ੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਲੀ ਵਿੱਚ ਬਣੇ ਸਪੀਡ ਬ੍ਰੇਕਰ ਨੂੰ ਕਈ ਵਾਰ ਤੋੜਣ ਲਈ ਕਿਹਾ ਗਿਆ ਹੈ ਪਰ ਉਹ ਮੰਨੇ ਨਹੀਂ। ਰਾਤ ਹਾਦਸੇ ਤੋਂ ਬਾਅਦ ਸਪੀਡ ਬ੍ਰੇਕਰ ਤੋੜ ਦਿੱਤਾ ਗਿਆ।

ਪਰਿਵਾਰ ਨੇ ਮੰਗ ਕੀਤੀ ਕਿ ਸਪੀਡ ਬ੍ਰੇਕਰ ਬਣਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਦੀ ਜਾਨ ਨਾ ਜਾ ਸਕੇ।

ਵੇਖੋ ਵੀਡੀਓ