ਕੈਨੇਡਾ ‘ਚ ਅੰਮ੍ਰਿਤਸਰ ਦੇ ਨੌਜਵਾਨ ਦੀ ਕਾਰ ਹਾਦਸੇ ‘ਚ ਦਰਦਨਾਕ ਮੌਤ

0
1817

ਅੰਮ੍ਰਿਤਸਰ/ਬੰਡਾਲਾ, 27 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਬੰਡਾਲਾ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤਰ ਅਰਵਿੰਦਰ ਸਿੰਘ (24) ਦੀ ਕੈਨੇਡਾ ਦੇ ਸ਼ਹਿਰ ਵਿਨੀਪੈਗ ’ਚ ਕਾਰ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਵਿਚ ਐਕਸੀਡੈਂਟ ਇੰਕਸਟਰ ਬੁਲੇਵਾਰਡ ਕਿੰਗ ਐਡਵਰਡ ਸਟਰੀਟ ’ਤੇ ਹੋਇਆ ਤੇ ਅਰਵਿੰਦਰ ਦੀ ਮੌਕੇ ’ਤੇ ਹੀ ਮੌਤ ਗਈ।

ਉਨ੍ਹਾਂ ਦੱਸਿਆ ਕਿ 20 ਸਾਲ ਦੀ ਉਮਰ ਵਿਚ ਹੀ ਲੜਕਾ ਕੈਨੇਡਾ ਚਲਾ ਗਿਆ ਸੀ। ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ।