ਨੌਜਵਾਨੀ ਦਾ ਬੇੜਾ ਗਰਕ : ਵਿਆਹੁਤਾ ਔਰਤ ਨੇ ਨੰਬਰ ਬਲਾਕ ਕੀਤਾ ਤਾਂ ਨੌਜਵਾਨ ਨੇ ਲਿਆ ਫਾਹਾ

0
3751

ਅਬੋਹਰ (ਗੁਰਨਾਮ ਸਿੰਘ ਸੰਧੂ) | ਅਬੋਹਰ ਦੀ ਜੰਮੂ ਬਸਤੀ ਦਾ ਇਕ ਨੌਜਵਾਨ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਬਣਾ ਕੇ ਰਹਿੰਦਾ ਸੀ। 2 ਦਿਨ ਪਹਿਲਾਂ ਹੀ ਉਸ ਔਰਤ ਨੇ ਨੌਜਵਾਨ ਦਾ ਮੋਬਾਇਲ ਨੰਬਰ ਬਲੈਕ ਲਿਸਟ ਵਿਚ ਪਾ ਦਿੱਤਾ ਅਤੇ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਕਾਰਨ ਨੌਜਵਾਨ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ।

ਸੂਚਨਾ ਮਿਲਦੇ ਹੀ ਸਿਟੀ-1 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।