ਪਟਿਆਲਾ ‘ਚ ਵਾਰਦਾਤ ਨੂੰ ਅੰਜਾਮ ਦਿੰਦਿਆਂ ਯੂਥ ਅਕਾਲੀ ਨੇਤਾ ਨੂੰ ਗੋਲੀਆਂ ਨਾਲ ਭੁੰਨਿਆ

0
977

ਪਟਿਆਲਾ | ਕਸਬਾ ਸਨੌਰ ਨੇੜੇ ਯੂਥ ਅਕਾਲੀ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਹਰਫੂਲ ਸਿੰਘ ਬੋਸਰਕਲਾਂ ਦੇ ਸਾਬਕਾ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਅਤੇ ਪ੍ਰਧਾਨ ਯੂਥ ਅਕਾਲੀ ਦਲ ਸਨੌਰ ਦੇ ਚਾਚੇ ਦੇ ਪੁੱਤਰ ਵਰਿੰਦਰ ਸਿੰਘ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ।

ਵਰਿੰਦਰ ਸਿੰਘ ਨੂੰ ਬੋਸਰਕਲਾਂ ਰੋਡ ‘ਤੇ ਜਾਂਦੇ ਸਮੇਂ ਕਿਸੇ ਅਣਜਾਣ ਵਿਅਕਤੀ ਨੇ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ CCTV ਫੁਟੇਜ ਖੰਗਾਲੀ ਜਾ ਰਹੀ ਹੈ।