ਜਲੰਧਰ ‘ਚ ਗ੍ਰਲਫ੍ਰੈਂਡ ਦੇ ਘਰ ਬਾਹਰ ਨੌਜਵਾਨ ਨੇ ਖੁਦ ਨੂੰ ਅੱਗ ਲਾਈ, ਹਸਪਤਾਲ ‘ਚ ਮੌਤ

0
2118

ਜਲੰਧਰ | ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਆਪਣੀ ਗ੍ਰਲਫ੍ਰੈਂਡ ਦੇ ਘਰ ਦੇ ਬਾਹਰ ਖੁਦ ਨੂੰ ਬੀਤੀ ਰਾਤ ਅੱਗ ਲਗਾ ਲਈ। ਅੱਜ ਸਿਵਿਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਹੈ।

ਭਾਰਗੋ ਕੈਂਪ ਨਾਲ ਲੱਗਦੇ ਗੀਤਾ ਕਾਲੋਨੀ ਇਲਾਕੇ ਦੀ ਘਟਨਾ ਹੈ। ਜਲੰਧਰ ਦੇ ਹੀ ਕਾਂਸ਼ੀ ਨਗਰ ਦੇ ਰਹਿਣ ਵਾਲੇ ਦੀਪਕ ਨੇ ਕੱਲ ਰਾਤ ਗੀਤਾ ਕਾਲੋਨੀ ਵਿੱਚ ਖੁਦ ਨੂੰ ਅੱਗ ਲਗਾ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕੱਲ ਰਾਤ ਪੁਲਿਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ ਸੀ। ਅੱਜ ਉਸ ਦੀ ਮੌਤ ਹੋ ਗਈ।

ਪੁਲਿਸ ਨੂੰ ਦੀਪਕ ਦੀ ਮਾਂ ਕਾਂਤਾ ਨੇ ਬਿਆਨ ਦਿੱਤਾ ਕਿ ਮੁੰਡੇ ਦਾ ਗੀਤਾ ਕਲੋਨੀ ਦੀ ਰਹਿਣ ਵਾਲੀ ਕੁੜੀ ਨਾਲ ਅਫੇਅਰ ਸੀ। ਲੜਕੀ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਸੀ। ਦੀਪਕ ਨੂੰ ਉਹ ਧਮਕੀਆਂ ਦਿੰਦੇ ਸਨ। ਕੱਲ ਲੜਕੀ ਦੇ ਪਰਿਵਾਰ ਨੇ ਦੀਪਕ ਨੂੰ ਘਰ ਬੁਲਾਇਆ ਸੀ। ਇਸ ਤੋਂ ਬਾਅਦ ਇਹ ਘਟਨਾ ਵਾਪਰੀ।

ਪੁਲਿਸ ਨੇ ਲੜਕੀ ਦੇ ਭਰਾ, ਪਿਤਾ ਅਤੇ ਮੁਹੱਲੇ ਦੇ ਕੁਝ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )