ਸੜਕ ‘ਤੇ ਖੜ੍ਹੇ ਮੀਂਹ ਦੇ ਪਾਣੀ ਨੇ ਲਈ ਨੌਜਵਾਨ ਦੀ ਜਾਨ, ਇਸ ਤਰ੍ਹਾਂ ਹੋਈ ਮੌਤ

0
1032

ਰੂਪਨਗਰ | ਸ਼ਹਿਰ ਦੀ ਮਲਹੋਤਰਾ ਕਾਲੋਨੀ ਦੀ ਗਲੀ ਨੰਬਰ 2 ‘ਚ ਮੀਂਹ ਦੌਰਾਨ ਸੜਕ ‘ਤੇ ਖੜ੍ਹੇ ਪਾਣੀ ‘ਚ ਕਰੰਟ ਆਉਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਡੇਅਰੀ ਦਾ ਕੰਮ ਕਰਦਾ ਸੀ ਤੇ ਦੁੱਧ ਪਾਉਣ ਆਇਆ ਸੀ ਕਿ ਅਚਾਨਕ ਹਾਦਸਾ ਵਾਪਰ ਗਿਆ। ਨੌਜਵਾਨ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ।

ਲੋਕਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਸੜਕ ‘ਤੇ ਖੜ੍ਹੇ ਪਾਣੀ ‘ਚ ਕਰੰਟ ਆਉਣ ਨਾਲ ਇਹ ਹਾਦਸਾ ਵਾਪਰਿਆ। ਘਟਨਾ CCTV ‘ਚ ਰਿਕਾਰਡ ਹੋਈ। ਜਦੋਂ ਉਕਤ ਨੌਜਵਾਨ ਦੁੱਧ ਪਾਉਣ ਲਈ ਇਸ ਸੜਕ ਤੋਂ ਲੰਘ ਰਿਹਾ ਸੀ ਤਾਂ ਮੀਂਹ ਦੇ ਪਾਣੀ ‘ਚ ਆਇਆ ਕਰੰਟ ਉਸ ਨੂੰ ਲੱਗ ਗਿਆ।

ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਆਇਆ ਤੇ ਉਸ ਨੇ ਨੌਜਵਾਨ ਨੂੰ ਪਾਣੀ ‘ਚ ਡਿੱਗਾ ਦੇਖਿਆ, ਉਸ ਨੇ ਲੋਕਾਂ ਨੂੰ ਦੱਸਿਆ ਤੇ ਮ੍ਰਿਤਕ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।